ਕੇਕ ਖਾਣ ਨਾਲ ਬੱਚੀ ਦੀ ਮੌਤ ਮਾਮਲੇ ‘ਚ ਨਵਾਂ ਖੁਲਾਸਾ, ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ

ਪਟਿਆਲਾ ‘ਚ ਜਨਮ ਦਿਨ ‘ਤੇ ਆਰਡਰ ਕੀਤਾ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਬੇਕਰੀ ਦੇ ਕੇਕਾਂ ਦੇ ਲਏ ਗਏ 4 ਸੈਂਪਲਾਂ ਦੀ ਰਿਪੋਰਟ ਆ ਗਈ ਹੈ। ਬੇਕਰੀ ਵਿੱਚ ਤਿਆਰ ਕੀਤੇ ਕੇਕ ਘਟੀਆ ਕੁਆਲਿਟੀ ਦੇ ਸਨ।ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਕੇਕ ਨੂੰ ਬਣਾਉਣ ਵਿੱਚ ਬਣਾਉਟੀ ਮਿਠਾਸ ਲਈ ਸੈਕਰੀਨ ਦੀ ਜ਼ਿਆਦਾ ਵਰਤੋਂ ਕੀਤੀ ਗਈ ਸੀ। ਹਾਲਾਂਕਿ ਮਾਨਵੀ ਨੇ ਆਪਣੇ ਜਨਮ ਦਿਨ ‘ਤੇ ਜੋ ਕੇਕ ਖਾਧਾ ਸੀ, ਉਸ ਨੂੰ ਵੀ ਪੁਲਿਸ ਨੇ ਕੈਮੀਕਲ ਟੈਸਟ ਲਈ ਸਟੇਟ ਫੋਰੈਂਸਿਕ ਲੈਬ ‘ਚ ਭੇਜਿਆ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਇਸ ਮਾਮਲੇ ਵਿੱਚ ਕੇਕ ਤਿਆਰ ਕਰਨ ਵਾਲੀ ਨਿਊ ਇੰਡੀਆ ਬੇਕਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ।ਦੱਸ ਦੇਈਏ ਕਿ 24 ਮਾਰਚ ਨੂੰ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾ ਮਾਨਵੀ ਦੀ ਆਪਣੇ ਜਨਮ ਦਿਨ ‘ਤੇ ਆਰਡਰ ਕੀਤਾ ਕੇਕ ਖਾਣ ਨਾਲ ਮੌਤ ਹੋ ਗਈ ਸੀ। ਇਹ ਕੇਕ ਪਰਿਵਾਰ ਵੱਲੋਂ ਰਾਘੋਮਾਜਰਾ ਇਲਾਕੇ ਵਿੱਚ ਸਥਿਤ ਨਿਊ ਇੰਡੀਆ ਬੇਕਰੀ ਤੋਂ Zomato ਰਾਹੀਂ ਆਨਲਾਈਨ ਮੰਗਵਾਇਆ ਗਿਆ ਸੀ। ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਨਿਊ ਇੰਡੀਆ ਬੇਕਰੀ ਤੋਂ ਚਾਰ ਕੇਕ ਦੇ ਸੈਂਪਲ ਲਏ ਸਨ। ਰਿਪੋਰਟ ਵਿੱਚ ਦੋ ਕੇਕ ਘਟੀਆ ਕੁਆਲਿਟੀ ਦੇ ਪਾਏ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਦੋ ਕੇਕ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੈਕਰੀਨ (ਸਿੰਥੈਟਿਕ ਆਰਟੀਫਿਸ਼ੀਅਲ ਸਵੀਟਨਰ) ਪਾਇਆ ਗਿਆ। ਹਾਲਾਂਕਿ, ਸੈਕਰੀਨ ਦੀ ਵਰਤੋਂ ਭੋਜਨ ਅਤੇ ਕੋਲਡ ਡਰਿੰਕਸ ਆਦਿ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਤੀ ਜਾਂਦੀ ਹੈ। ਜੇਕਰ ਇਸ ਦੀ ਜ਼ਿਆਦਾ ਮਾਤਰਾ ‘ਚ ਵਰਤੋਂ ਕੀਤੀ ਜਾਵੇ ਤਾਂ ਇਹ ਬਲੱਡ ਸ਼ੂਗਰ ਲੈਵਲ ਨੂੰ ਬਹੁਤ ਤੇਜ਼ੀ ਨਾਲ ਵਧਾ ਸਕਦੀ ਹੈ।ਥਾਣਾ ਸਦਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਬੇਕਰੀ ਮਾਲਕ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਜ਼ਿਲ੍ਹਾ ਅਦਾਲਤ ਨੇ ਚਾਰ ਦਿਨ ਪਹਿਲਾਂ ਰੱਦ ਕਰ ਦਿੱਤਾ। ਹਾਲਾਂਕਿ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

hacklink al hack forum organik hit kayseri escort mariobet girişMostbetslot siteleritiktok downloadergrandpashabetbetwoonbahiscasinobetturkeygamdom girişJojobetkıbrıs escortlidodeneme bonusu veren sitelermatadorbet twittergrandpashabetsahabetDiyarbakır escortdeneme bonusu veren siteleraviatorgrandpashabetsekabet