05/06/2024 1:51 PM

ਬਾਦਲਾਂ ਜਿੰਨੇ ਹੀ ਦੋਸ਼ੀ ਹਨ ਡਾ. ਦਲਜੀਤ ਸਿੰਘ ਚੀਮਾ, ਬਾਦਲਾਂ ਵੱਲੋਂ ਕੀਤੀਆਂ ਬੇਅਦਬੀਆਂ ਵੇਲੇ ਡਾ. ਚੀਮਾ ਬਾਦਲਾਂ ਦੇ ਮੁੱਖ ਸਲਾਹਕਾਰ ਰਹੇ- ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਜਲੰਧਰ (EN) ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਅਤੇ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਜਿੱਥੇ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਕੇ ਆਪਣੇ ਸਮਰਥਕਾਂ ਨਾਲ ਚੋਣ ਮੈਦਾਨ ਵਿੱਚ ਨਿਤਰਦਿਆਂ ਹੋਇਆਂ ਹਲਕੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਕੇ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ, ਉੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਤੇ ਤੰਜ ਕਸਦਿਆਂ ਕਿਹਾ ਕਿ ਜੇ ਉਹ ਕਹਿੰਦੇ ਹਨ ਕਿ ਉਹ ਗੁਰਦਾਸਪੁਰ ਹਲਕੇ ਦੇ ਜੰਮਪਲ ਹਨ ਅਤੇ ਉਹਨਾਂ ਨੂੰ ਗੁਰਦਾਸਪੁਰ ਹਲਕੇ ਦਾ ਬਹੁਤ ਫਿਕਰ ਹੈ, ਤਾਂ ਜਦੋਂ ਅਕਾਲੀ ਦਲ ਸਰਕਾਰ 15 ਸਾਲ ਸੱਤਾ ਵਿੱਚ ਰਹੀ, ਜਿਸ ਦੌਰਾਨ ਉਹ ਮੰਤਰੀ ਵੀ ਰਹਿ ਚੁੱਕੇ ਸਨ, ਉਸ ਸਮੇਂ ਉਹਨਾਂ ਨੇ ਗੁਰਦਾਸਪੁਰ ਹਲਕੇ ਦੀ ਸਾਰ ਕਿਓਂ ਨਹੀਂ ਲਈ ਅਤੇ ਇਸਦਾ ਵਿਕਾਸ ਕਿਉਂ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਡਾ. ਚੀਮਾ ਕੋਈ ਇੱਕ ਕੰਮ ਦਸ ਦੇਣ, ਜੋ ਉਹਨਾਂ ਆਪਣੀ ਸਰਕਾਰ ਵੇਲੇ ਹਲਕਾ ਗੁਰਦਾਸਪੁਰ ਲਈ ਕਰਵਾਇਆ ਹੋਵੇ।
ਮੀਡੀਆ ਨੂੰ ਸੰਬੋਧਨ ਕਰਦਿਆਂ ਓਹਨਾਂ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਗੁਰਦਾਸਪੁਰ ਹਲਕੇ ਦੇ ਨਹੀਂ ਹਨ ਅਤੇ ਉਹਨਾਂ ਨੂੰ ਹਲਕੇ ਦੇ ਮਸਲਿਆਂ ਬਾਰੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਦਾ ਬਿਲਕੁਲ ਨਹੀਂ ਪਤਾ, ਇਹ ਸਿਰਫ ਆਪਣੇ ਚੋਣ ਪ੍ਰਚਾਰ ਲਈ ਹੀ ਇਥੇ ਨਜ਼ਰ ਆ ਰਹੇ ਹਨ, ਉਹਨਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਗੁਰਦਾਸਪੁਰ ਹਲਕੇ ਤੋਂ ਕੋਈ ਕਾਬਲ ਉਮੀਦਵਾਰ ਨਹੀਂ ਮਿਲਿਆ, ਜੋ ਉਹਨਾਂ ਨੂੰ ਗੁਰਦਾਸਪੁਰ ਤੋਂ 250 ਕਿਲੋਮੀਟਰ ਦੂਰ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬੁਲਾਉਣਾ ਪੈ ਗਿਆ।
ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਵੱਲੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਲਈ ਸੰਤਮਈ ਧਰਨੇ ਤੇ ਬੈਠੇ ਬਾਣੀ ਪੜ੍ਹਦੇ ਦੋ ਸਿੰਘਾਂ ਨੂੰ ਬਾਦਲ ਸਰਕਾਰ ਵਲੋਂ ਸ਼ਹੀਦ ਕੀਤਾ ਗਿਆ ਉਸ ਸਮੇ ਡਾਕਟਰ ਦਲਜੀਤ ਸਿੰਘ ਚੀਮਾ ਮੁਖ ਸਲਾਹਕਾਰ ਸਨ ਇਸ ਲਈ ਉਹਨਾਂ ਬੇਅਦਬੀਆਂ ਅਤੇ ਬੇਕਸੂਰ ਸਿੰਘਾਂ ਨੂੰ ਸ਼ਹੀਦ ਕਰਨ ਦੇ ਜਿੰਨੇ ਬਾਦਲ ਦੋਸ਼ੀ ਹਨ, ਓਨੇ ਹੀ ਦੋਸ਼ੀ ਡਾ. ਦਲਜੀਤ ਸਿੰਘ ਚੀਮਾ ਹਨ, ਜਿਹਨਾਂ ਨੂੰ ਪੰਥ ਅਤੇ ਪੰਜਾਬ ਦੀ ਜਨਤਾ ਕਦੀ ਮਾਫ ਨਹੀਂ ਕਰੇਗੀ।
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਕਾਲੀ ਦਲ ਦੀਆਂ ਪੰਥ ਅਤੇ ਪੰਜਾਬ ਪ੍ਰਤੀ ਲੋਕ ਮਾਰੂ ਨੀਤੀਆਂ ਕਰਕੇ ਹੀ ਇਹਨਾਂ ਨੂੰ ਪਹਿਲਾਂ ਵੀ ਨਕਾਰਿਆ ਸੀ ਅਤੇ ਇਹ ਵਿਧਾਨ ਸਭਾ ਵਿੱਚ 3 ਸੀਟਾਂ ਤੱਕ ਸਿਮਟ ਕੇ ਰਹਿ ਗਏ ਹਨ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੀਂ ਵੀ ਅਕਾਲੀ ਦਲ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬੇਗਮਪੁਰਾ ਖਾਲਸਾ ਰਾਜ ਪਾਰਟੀ ਪੰਜਾਬ ਦੇ ਹਰ ਵਰਗ ਦੇ ਹੱਕਾਂ ਲਈ ਹਮੇਸ਼ਾ ਨਾਲ ਖੜੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਉਹਨਾਂ ਨਾਲ ਜੁੜਨਾ ਸ਼ੁਰੂ ਹੋ ਗਏ ਹਨ ਅਤੇ ਅਗਾਮੀ ਦਿਨਾਂ ਵਿੱਚ ਉਹ ਹਲਕੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਆਪਣੀ ਪਾਰਟੀ ਦਾ ਪ੍ਰਚਾਰ ਕਰਨਗੇ, ਜਿਸ ਦੀ ਰੂਪ ਰੇਖਾ ਉਹਨਾਂ ਤਿਆਰ ਕਰ ਲਈ ਹੈ।ਇਸ ਮੋਕੇ ਮਹਿੰਦਰ ਸਿੰਘ ਗੁਰਦਾਸਪੁਰ ,ਸੁਖਜਿੰਦਰ ਸਿੰਘ ਚੋਹਾਨ ,ਸਰੂਪ ਸਿੰਘ ਸਹੂਰ, ਬਾਬਾ ਗੁਰਮੇਜ਼ ਸਿੰੰਘ ਦਾਬਾਵਾਲ, ਗਿਆਨੀ ਦਵਿੰਦਰ ਸਿੰਘ ਯੁੱਧਵੀਰ ਹੱਲਾਚਾਹੀਆ, ਜਸਪਾਲ ਸਿੰਘ, ਸੂਬੇਦਾਰ ਮੁਖਤਿਆਰ ਸਿੰਘ , ਨਿਰਮਲ ਸਿੰਘ ਬਾਜਵਾ ਦੀਨਾਨਗਰ ,ਟਹਿਲ ਸਿੰਘ ,ਸਾਬਕਾ ਸਰਪੰਚ ਅਮਰੀਕ ਸਿੰਘ ,ਸੁਰਿੰਦਰ ਸਿੰਘ ਕਾਹਲੋ ,ਹਰਜੀਤ ਸਿੰਘ , ਪਿਆਰਾ ਸਿੰਘ ,ਗੁਰਪਾਲ ਸਿੰਘ, ਸਿਗਾਰਾ ਸਿੰਘ ,ਬਲਜੀਤ ਸਿੰਘ ,ਹਰਦੀਪ ਸਿੰਘ , ਦਿਲਰਾਜ ਸਿੰਘ ,ਜਸਪਾਲ ਸਿੰਘ ,ਗੁਰਦੀਪ ਸਿੰਘ ਸੈਣੀ ਮਲਵਿੰਦਰ ਸਿੰਘ ,ਸਤਬੀਰ ਸਿੰਘ ਛੋਟੇਪੁਰ ,ਅਰਸਦੀਪ ਸ਼ਰਮਾਂ ,ਮਲਕੀਤ ਸਿੰਘ , ਗੁਰਦੀਪ ਸਿੰਘ ਸੈਣੀ , ਸੁਰਿੰਦਰ ਸਿੰਘ ਕਾਹਲੋ , ਨਿਰਮਲ ਸਿੰਘ ਸਾਗਰਪੁਰ , ਜਤਿੰਦਰ ਸਿੰਘ , ਇੰਸਪੈਕਟਰ ਨਿਰਮਲ ਸਿੰਘ ,ਵਹਿਬੀਜੋਤ ਸਿੰਘ ਕਾਹਲੋ ਆਦਿ ਹਾਜ਼ਰ ਸਨ ।