ਇੰਦਰਪਾਲ ਸਿੰਘ ਸ਼ੈਰੀ ਬਹਿਲ ਨੂੰ ਬਣਾਇਆ ਜਲੰਧਰ ਸ਼ਹਿਰੀ ਦਾ ਪ੍ਰਧਾਨ
ਜਲੰਧਰ (EN) ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ ‘ਤੇ ਸੈਂਟਰਲ ਟਾਊਨ ਵਿਖੇ ਸਥਿਤ ਬਹਿਲ ਆਟੋਜ ਦੇ ਦਫਤਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਬੱਲੂ, ਬਲਜੀਤ ਸਿੰਘ ਆਹਲੂਵਾਲੀਆ, ਮਨਦੀਪ ਸਿੰਘ ਮਿੱਠੂ, ਅਜੀਤ ਸਿੰਘ ਬੁਲੰਦ, ਪ੍ਰਦੀਪ ਸਿੰਘ, ਮੁਨੀਸ਼ ਕੁਮਾਰ (ਫੈਨ ਭਗਤ ਸਿੰਘ ਦਾ), ਤਜਿੰਦਰ ਸਿੰਘ ਮੱਲੀ, ਸੁਖਪ੍ਰੀਤ ਸਿੰਘ ਸੈਣੀ, ਅਮਨਦੀਪ ਸਿੰਘ ਮਿੰਟੂ, ਬਲਵਿੰਦਰ ਸਿੰਘ ਮਿੰਟਾ ਅਤੇ ਮੁਖਤਿਆਰ ਸਿੰਘ ਸਮੇਤ ਦਰਜਨਾਂ ਲੋਕ ਮੌਜੂਦ ਰਹੇ। ਇਸ ਮੌਕੇ ਬੋਲਦਿਆਂ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਭਾਵੇਂ ਬਾਹਰੀ ਨਜ਼ਰ ਤੋਂ ਲੱਗਦਾ ਹੈ ਜਿਵੇਂ ਇਹ ਸਿਰਫ ਕਿਸਾਨਾਂ ਦੇ ਅਧਿਕਾਰਾਂ ਦੀ ਲੜਾਈ ਹੋਵੇ ਪਰ ਇਹ ਅਸਲ ਵਿੱਚ ਹਰ ਆਮ ਖਾਸ ਦੀ ਲੜਾਈ ਹੈ। ਕਿਉਂਕਿ ਜੇਕਰ ਕਿਰਸਾਨੀ ਰੁਲੀ ਤਾਂ ਉਸ ਨਾਲ ਛੋਟੇ ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ ਸਭ ਦਾ ਕਾਰੋਬਾਰ ਠੱਪ ਹੋ ਜਾਵੇਗਾ। ਬਾਈ ਜੀ ਨੇ ਇਸ ਮੌਕੇ ਇੰਦਰਪਾਲ ਸਿੰਘ ਸ਼ੈਰੀ ਬਹਿਲ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜਲੰਧਰ ਸ਼ਹਿਰੀ ਇਕਾਈ ਦਾ ਪ੍ਰਧਾਨ ਘੋਸ਼ਿਤ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਬਾਅਦ ਇੱਕ ਵੱਡਾ ਸਮਾਗਮ ਕਰਕੇ ਸ਼ੈਰੀ ਬਹਿਲ ਨੂੰ ਪ੍ਰਧਾਨਗੀ ਦਾ ਲੈਟਰ ਜਾਰੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਦੁਆਬਾ ਦੇ ਹਰ ਪਿੰਡ ਸ਼ਹਿਰ ਵਿੱਚ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਮੌਕੇ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਸ਼ੈਰੀ ਬਹਿਲ ਨੂੰ ਜਲੰਧਰ ਸ਼ਹਿਰੀ ਇਕਾਈ ਦਾ ਪ੍ਰਧਾਨ ਬਣਾ ਕੇ ਕਿਸਾਨ ਜਥੇਬੰਦੀ ਨੇ ਚੰਗਾ ਕੰਮ ਕੀਤਾ ਹੈ। ਕਿਉਂਕਿ ਇਸ ਨਾਲ ਸ਼ਹਿਰੀ ਲੋਕ ਵੀ ਕਿਸਾਨ ਜਥੇਬੰਦੀਆਂ ਨਾਲ ਜੁੜ ਸਕਣਗੇ। ਇਸ ਮੌਕੇ ਸ਼ੈਰੀ ਬਹਿਲ ਨੇ ਕਿਹਾ ਕਿ ਜਥੇਬੰਦੀ ਨੇ ਉਹਨਾਂ ਨੂੰ ਜੋ ਮਾਨ ਬਖਸ਼ਿਆ ਹੈ ਉਹ ਉਸ ‘ਤੇ ਡੱਟ ਕੇ ਪਹਿਰਾ ਦੇਣਗੇ ਅਤੇ ਜੋ ਵੀ ਹੁਕਮ ਜਥੇਬੰਦੀ ਵੱਲੋਂ ਆਉਣਗੇ, ਉਸਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ ਅਤੇ ਜਥੇਬੰਦੀ ਨੂੰ ਸ਼ਹਿਰੀ ਪੱਧਰ ‘ਤੇ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਅਮਿਤ ਮੈਣੀ, ਸਤਿੰਦਰ ਪੀਤਾ, ਸੁਖਰਾਜ ਸਿੰਘ, ਗੁਰਸਾਹਿਬ ਜੀਤ ਸਿੰਘ, ਅੰਮ੍ਰਿਤ ਸਿੰਘ, ਤਰਨਪ੍ਰੀਤ ਸਿੰਘ ਸੰਨੀ ਕਾਲੀਆ ਕਲੋਨੀ , ਸਿਮਰਨ ਬੰਟੀ,ਸਨੀ ਮੱਕੜ ਕਾਲੀਆ ਕਲੋਨੀ, ਦੀਪ ਰੰਧਾਵਾ, ਲਾਡੀ ਬਹਿਲ, ਮਹਿੰਦਰ, ਗੁਰਪ੍ਰੀਤ , ਚਰਨਜੀਤ ਮਿੰਟਾ, ਸਿਮਰਨ ਭਾਟੀਆ ਅਤੇ ਕੰਨੂ ਬਹਿਲ ਵੀ ਮੌਜੂਦ ਰਹੇ।