ਜਲੰਧਰ (EN) ਕਾਂਗਰਸ ਆਗੂ ਅਰਵਿੰਦਰ ਸਿੰਘ ਲਵਲੀ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖੇ ਪੱਤਰ ‘ਚ ਲਵਲੀ ਨੇ ਕਿਹਾ ਕਿ ਉਹ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇ ਰੂਪ ‘ਚ ਬਣੇ ਰਹਿਣ ‘ਚ ਅਸਮਰੱਥ ਹਨ। ਲਵਲੀ ਨੇ ਪਿਛਲੇ ਸਾਲ ਅਗਸਤ ‘ਚ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਸਤੀਫੇ ‘ਚ ਲਿਖਿਆ, ‘ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ ਸੀ, ਜਿਸ ਦਾ ਗਠਨ ਕਾਂਗਰਸ ਪਾਰਟੀ ‘ਤੇ ਝੂਠੇ, ਮਨਘੜਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਆਧਾਰ ‘ਤੇ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ‘ਚ ‘ਆਪ’ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ। ਲਵਲੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖੇ ਆਪਣੇ ਪੱਤਰ ‘ਚ ਕਿਹਾ ਕਿ ਦਿੱਲੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਲੋਂ ਲਏ ਗਏ ਸਾਰੇ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਨੂੰ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਇਕਪਾਸੜ ਤੌਰ ‘ਤੇ ਵੀਟੋ ਕਰ ਦਿੱਤਾ ਹੈ।
https://x.com/ANI/status/1784443419223294242
“ਡੀਪੀਸੀਸੀ ਪ੍ਰਧਾਨ ਵਜੋਂ ਮੇਰੀ ਨਿਯੁਕਤੀ ਤੋਂ ਬਾਅਦ, ਏਆਈਸੀਸੀ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਮੈਨੂੰ ਡੀਪੀਸੀਸੀ ਵਿੱਚ ਕੋਈ ਸੀਨੀਅਰ ਨਿਯੁਕਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਡੀਪੀਸੀਸੀ ਦੇ ਮੀਡੀਆ ਮੁਖੀ ਵਜੋਂ ਇੱਕ ਤਜਰਬੇਕਾਰ ਆਗੂ ਦੀ ਨਿਯੁਕਤੀ ਦੀ ਮੇਰੀ ਬੇਨਤੀ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਗਿਆ ਸੀ। ਅੱਜ ਏ.ਆਈ.ਸੀ.ਸੀ ਜਨਰਲ ਸਕੱਤਰ (ਦਿੱਲੀ ਇੰਚਾਰਜ) ਨੇ ਡੀ.ਪੀ.ਸੀ.ਸੀ. ਨੂੰ ਸ਼ਹਿਰ ਦੇ ਸਾਰੇ ਬਲਾਕ ਪ੍ਰਧਾਨ ਨਿਯੁਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਦਿੱਲੀ ਦੇ 150 ਤੋਂ ਵੱਧ ਬਲਾਕਾਂ ਵਿੱਚ ਇਸ ਵੇਲੇ ਕੋਈ ਵੀ ਬਲਾਕ ਪ੍ਰਧਾਨ ਨਹੀਂ ਹੈ।