ਪੰਜਾਬ ਬੋਰਡ ਵੱਲੋਂ ਭਲਕੇ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ, ਇੰਝ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਭਲਕੇ ਯਾਨੀ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਦੇ ਨਤੀਜੇ ਐਲਾਨੇਗਾ। ਇਕ ਵਾਰ ਰਿਜ਼ਲਟ ਜਾਰੀ ਹੋਣ ਦੇ ਬਾਅਦ ਵਿਦਿਆਰਥੀ ਅਧਿਕਾਰਕ ਵੈੱਬਸਾਈਟ www.pseb.ac.in ‘ਤੇ ਆਪਣੇ ਨੰਬਰ ਦੇਖ ਸਕਣਗੇ। ਨੰਬਰ ਦੀ ਜਾਂਚ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ, ਰੋਲ ਨੰਬਰ ਤੇ ਪਾਸਵਰਡ ਦਰਜ ਕਰਨਾ ਹੋਵੇਗਾ। ਅਧਿਕਾਰਕ ਐਲਾਨ ਮੁਤਾਬਕ PSEB 30 ਅਪ੍ਰੈਲ ਨੂੰ ਦੁਪਹਿਰ ਵਿਚ ਕਲਾਸ 12 ਦਾ ਨਤੀਜਾ ਐਲਾਨ ਦੇਵੇਗਾ ਜਿਵੇਂ ਹੀ ਨਤੀਜੇ ਐਲਾਨੇ ਜਾਣਗੇ, ਵਿਦਿਆਰਥੀ ਇਸ ਨੂੰ ਅਧਿਕਾਰਕ ਵੈੱਬਸਾਈਟ pseb.ac.in ਤੋਂ ਦੇਖ ਸਕਣਗੇ। ਇਸ ਸਾਲ ਬੋਰਡ ਨੇ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਵਿਚ ਇੰਟਰ ਪ੍ਰੀਖਿਆ ਆਯੋਜਿਤ ਕੀਤੀ। ਇੰਟਰ ਪ੍ਰੀਖਿਆ ਦੀ ਬੀਐਸਈਬੀ ਇੰਟਰਮੀਡੀਏਟ ਪ੍ਰੀਖਿਆ ਦੀ ਉੱਤਰ ਕੁੰਜੀ ਮਾਰਚ ਵਿੱਚ ਜਾਰੀ ਕੀਤੀ ਗਈ ਸੀ। ਉੱਤਰ ਕੁੰਜੀ ਵਿੱਚ ਦਿੱਤੀ ਗਈ ਕਿਸੇ ਵੀ ਚੁਣੌਤੀ ਨੂੰ ਉਠਾਉਣ ਲਈ ਉਮੀਦਵਾਰਾਂ ਨੂੰ ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਵਿਦਿਆਰਥੀਆਂ ਕੋਲ ਆਪਣੀ ਉੱਤਰ ਕੁੰਜੀ ਤੇ ਓਐੱਮਆਰ ਸ਼ੀਟ ਦੀ ਫੋਟੋਕਾਪੀ ਲਈ ਰਿਕਵੈਸਟ ਕਰਨ ਦਾ ਆਪਸ਼ਨ ਵੀ ਹੋਵੇਗਾ। ਪੀਐੱਸਈਬੀ ਇੰਟਰ ਕਲਾਸ 12 ਦੇ ਰਿਜ਼ਲਟ ਦੇ ਐਲਾਨ ਦੇ ਬਾਅਦ ਜੋ ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿਚ ਅਸਫਲ ਰਹਿਣਗੇ, ਉਹ ਪੰਜਾਬ ਬੋਰਡ ਕੰਪਾਰਟਮੈਂਟ ਪ੍ਰੀਖਿਆ ਵਿਚ ਸ਼ਾਮਲ ਹੋ ਸਕਣਗੇ। PSEB ਰਿਜ਼ਲਟ ਐਲਾਨਣ ਦੇ ਬਾਅਦ ਕੰਪਾਰਟਮੈਂਟਲ ਪ੍ਰੀਖਿਆ ਬਾਰੇ ਜਾਣਕਾਰੀ ਦੇਵੇਗਾ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerultrabetcratosslot girişcoinbar girişmersobahiskralbetmeritbetmeritbetbuy drugspubg mobile ucsuperbetphantomgrandpashabetsekabetGanobetTümbetdeneme bonusu veren sitelerdeneme bonusumeritkingkingroyalGrandpashabettipobetbetcioBetciobetciobetciocasibomdeneme bonusuPalacebetcasiboxbetturkeymavibetultrabetextrabetbetciomavibetLunabettimebetsahabet