05/18/2024 11:29 AM

ਆਪਣੇ ਬੱਚੇ ਨੂੰ ਨੇਚਰ ਵੇਅ ਸਕੂਲ ਵਿਖੇ ਲੈ ਕੇ ਆਓ- ਪ੍ਰਿੰਸੀਪਲ ਗੁਰਜੀਤ ਸਿੰਘ।   

ਨਵਾਂਸ਼ਹਿਰ (EN) ਅਸੀਂ ਕੁਦਰਤ ਦੇ ਜਾਏ ਹਾਂ। ਕੁਦਰਤ ਸਾਡੀ ਪਾਲਣਹਾਰ ਹੈ। ਜ਼ਿੰਦਗੀ ਦੇ ਰੰਗ ਵਿੱਚ ਜਿੰਨੇ ਅਸੀਂ ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਜੀਵਾਂਗੇ,ਉੱਡੇ ਹੀ ਅਸੀਂ ਖੁਸ਼ ਹੋਵਾਂਗੇ। ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਹੀ ਅਸੀਂ ਕੁਦਰਤ ਤੋਂ ਦੂਰ ਹੁੰਦੇ ਹਾਂ, ਅਸੀਂ ਇਕਸੁਰ ਨਹੀਂ ਰਹਿੰਦੇ। ਕੂਦਰਤ ਦਾ ਸੰਗੀਤ,ਇਸ ਦੀ ਆਬੋ ਹਵਾ,ਇਸ ਦਾ ਪੋਣ ਪਾਣੀ, ਸਾਡੇ ਜੀਵਨ ਦੀ ਧਰੋਹਰ ਹੈ। ਪ੍ਰਿੰਸੀਪਲ ਗੁਰਜੀਤ ਸਿੰਘ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਹਿ ਰਹੇ ਸਨ,,, ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਡੇ ਬੱਚੇ ਇੱਕ ਸਵਸਥ ਮਾਹੋਲ ਵਿੱਚ ਮਾਨਸਿਕ,ਸਰੀਰਕ ਵਧੇਰੇ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਨ। ਅੱਜ ਦੇ ਇਸ ਇਲੈਕਟ੍ਰਾਨਿਕ ਮਸ਼ੀਨਾਂ ਦੇ ਯੁੱਗ ਵਿੱਚ ਸਾਡੇ ਵਾਰਸ ਗੁਆਚ ਰਹੇ ਹਨ। ਮੈਂ ਅਕਸਰ ਵੇਖਿਆ ਹੈ ਕਿ ਮੋਬਾਇਲ ਦੇ ਇਸ ਯੁੱਗ ਵਿੱਚ ਨਿੱਕੇ ਨਿੱਕੇ ਬੱਚੇ ਵੀ ਸਾਰੀਆਂ ਐਪਸ ਚਲਾ ‌ ਜਾਂਦੇ ਹਨ। ਯੂ ਟਿਊਬ, ਉਹਨਾਂ ਲਈ ਇੱਕ ਆਮ ਜਹੀ ਗੱਲ ਹੈ। ਮੋਬਾਇਲ ਸਾਡੇ ਬੱਚਿਆਂ ਦਾ ਬਚਪਨ ਖੋਹ ਰਿਹਾ ਹੈ। ਆਪਣੇ ਬੱਚੇ ਨੂੰ ਨੇਚਰ ਵੇਅ ਸਕੂਲ ਵਿਖੇ ਲੈ ਕੇ ਆਓ। ਕੁਦਰਤ ਨਾਲ ਉਸ ਦੀ ਸਾਂਝ ਪੁਆ ਕੇ ਉਸ ਨੂੰ ਧਰਤੀ ਦੇ ਗੀਤ ਸੁਣਾਓ। ਇੱਕ ਸਵਸਥ ਸਰੀਰ ਅੰਦਰ ਹੀ ਤੱਕੜੀ ਆਤਮਾ ਦਾ ਨਿਵਾਸ ਹੋ ਸਕਦਾ ਹੈ। ਤੁਹਾਡੇ ਬੱਚੇ ਤੁਹਾਡਾ ਭਵਿੱਖ ਹਨ। ਇਹਨਾਂ ਦੀ ਸਹੀ ਪਰਵਰਿਸ਼ ਇਹਨਾਂ ਨੂੰ ਸਹੀ ਮੰਜ਼ਿਲ ਵੱਲ ਲਿਜਾ ਸਕਦੀ ਹੈ। ਆਪਣੇ ਬੱਚੇ ਨੂੰ ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਗੁਜ਼ਾਰਨ ਦੀ ਆਦਤ ਪਾਓ। ਕਿਰਪਾਲ ਸਾਗਰ ਅਕੈਡਮੀ, ਕੁਦਰਤੀ ਵਾਤਾਵਰਣ ਵਿੱਚ ਉਸਰਿਆ ਹੋਇਆ ਇੱਕ ਸੰਪੂਰਨ ਸਕੂਲ ਹੈ,ਜਿਹੜਾ ਤੁਹਾਡੇ ਬੱਚੇ ਨੂੰ ਸਹੀ ਦਿਸ਼ਾ ਵੱਲ ਲਿਜਾ ਰਿਹਾ ਹੈ। ਦੋ ਸੋ ਏਕੜ ਦੇ ਵਿਸ਼ਾਲ ਰਕਬੇ ਵਿੱਚ ਫੈਲੀ ਇਹ ਸੰਸਥਾ ਦੁਆਬੇ ਦੀ ਧਰਤੀ ਦਾ ਵਿਸ਼ੇਸ਼ ਮਾਣ ਹੈ। ਕੁਦਰਤ ਦੇ ਰੰਗਾਂ ਵਿੱਚ ਰੂਪਮਾਨ ਇਸ ਸੰਸਾਰ ਦੀ ਆਪਣੀ ਵੱਖਰੀ ਪਹਿਚਾਣ ਹੈ। ਏਕਤਾ ਦੇ ਸੂਤਰ ਵਿੱਚ ਪਰੋਇਆ ਸਭਨਾਂ ਧਰਮਾਂ ਦਾ ਸਾਂਝਾ ਅਸਥਾਨ ਕਿਰਪਾਲ ਸਾਗਰ ਸਰੋਵਰ ਸਭ ਨੂੰ ਏਕਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਕੁਦਰਤ ਦੀ ਗੋਦ ਵਿੱਚ ਤਾਮੀਰ ਇਸ ਦੇ ਵਿਸ਼ਾਲ ਕੈਨਵਸ ਉਤੇ ਰੂਪਮਾਨ ਬਾਗ਼ ਬਗ਼ੀਚੇ, ਸੈਰਗਾਹ ਬਣੀਆਂ ਹੋਈਆਂ ਹਨ। ਕਿਰਪਾਲ ਸਾਗਰ ਅਕੈਡਮੀ ਆਪਣੇ ਵਿਦਿਆਰਥੀਆਂ ਨੂੰ ਜਿਥੇ ਅਤਿ ਆਧੁਨਿਕ ਵਿਦਿਆ ਪ੍ਰਦਾਨ ਕਰ ਰਿਹਾ ਹੈ ਉਥੇ ਹੀ ਇਸ ਦੀ ਮੈਨੇਜਮੈਂਟ ਵਲੋਂ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਦੀ ਦਿਸ਼ਾ ਨਿਰਦੇਸ਼ਨਾ ਹੇਠ ਦੇਸ ਵਿਦੇਸ਼ ਦੇ ਟੁਰ ਕਰਵਾਏ ਜਾਂਦੇ ਹਨ। ਪਿਛਲੇ ਸਾਲ ਯੋਰਪ ਦੇ ਆਸਟਰੀਆ, ਜਰਮਨੀ, ਸਵਿਟਜ਼ਰਲੈਂਡ,ਇਟਲੀ ਦੇ ਕੁਦਰਤੀ ਵਾਤਾਵਰਣ ਵਾਲੇ ਅਸਥਾਨ ਵਿਦਿਆਰਥੀਆਂ ਨੂੰ ਦਿਖਲਾਏ ਸਨ। ਕਿਰਪਾਲ ਸਾਗਰ ਅਕੈਡਮੀ ਵਲੋਂ ਇਸ ਸਾਲ ਵੀ ਇਹ ਟੂਰ ਵਿਸ਼ੇਸ਼ ਤੌਰ ਤੇ ਪਲੈਨ ਕੀਤਾ ਗਿਆ ਹੈ। ਪੋਸ਼ਟਿਕ ਭੋਜਨ, ਸਾਫ ਸੁਥਰਾ ਵਾਤਾਵਰਣ, ਇਸ ਦੀਆਂ ਵਿਭਿੰਨ ਵੰਨਗੀਆਂ ਵਿੱਚ ਰੂਪਮਾਨ ਬਾਗ਼ ਬਗ਼ੀਚੇ ਸੈਰਗਾਹ ਬਣੀਆਂ ਹੋਈਆਂ ਹਨ। ਆਓ ਇਸ ਵਿਲੱਖਣਤਾ ਵਾਲੇ ਸਕੂਲ ਅੰਦਰ ਆਪਣੀ ਜ਼ਿੰਦਗੀ ਦੇ ਕੁੱਝ ਪਲ ਗੁਜ਼ਾਰਨ ਲਈ। ਤੁਹਾਡੇ ਬੱਚੇ ਲਈ ਇਹ ਇੱਕ ਸਵਸਥ ਸੰਪੂਰਨ ਸਕੂਲ ਹੈ। ਦੁਆਬੇ ਦੀ ਧਰਤੀ ਦਾ ਮਾਣ। ਤੁਹਾਡੇ ਬੱਚੇ ਦੀ ਜ਼ਿੰਦਗੀ ਦੀ ਜਿੰਦ ਜਾਨ। ,,, ਆਮੀਨ।