06/23/2024 1:23 AM

ਪਿੰਡਾਂ ਵਿੱਚੋਂ ਕਿਸਾਨਾਂ ਮਜ਼ਦੂਰਾਂ ਦੇ ਸੁਆਲਾਂ ਤੋ ਲਗਾਤਾਰ ਭੱਜ ਰਹੇ ਹਨ ਬੀ ਜੇ ਪੀ ਲੀਡਰ।

ਜਲੰਧਰ(EN)ਅੱਜ ਕੇ.ਐਮ.ਐਮ. ਵੱਲੋ ਦਿੱਤੇ ਹੋਏ ਪ੍ਰੋਗਰਾਮ ਤਹਿਤ ਪਿੰਡਾਂ ਵਿਚ ਵੋਟਾਂ ਬਟੋਰਨ ਆ ਰਹੇ ਬੀ ਜੇ ਪੀ ਲੀਡਰਾਂ ਨੂੰ ਸੁਆਲ ਕਰਨ ਦੇ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਰਾਤਰੀ ਜਥੇਬੰਦੀਆਂ ਵੱਲੋ ਪਿੰਡ ਚੱਕ ਬੰਡਾਲਾ ਵਿਖੇ ਚੋਣ ਪ੍ਰਚਾਰ ਕਰਨ ਆ ਰਹੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਜੀ ਨੂੰ ਸ਼ਾਂਤੀਪੂਰਵਕ ਸਵਾਲ ਕਰਨ ਵਾਸਤੇ ਇਕੱਠ ਕੀਤਾ ਗਿਆ ਸੀ ਪਰ ਭਾਜਪਾ ਲੀਡਰ ਸ਼ਿੱਪ ਕਿਸਾਨਾਂ ਮਜ਼ਦੂਰਾਂ ਦੇ ਸੁਆਲਾਂ ਤੋਂ ਲਗਾਤਾਰ ਭੱਜਦੀ ਹੋਈ ਨਜ਼ਰ ਆਈ ਅਤੇ ਭਾਰੀ ਪੁਲਿਸ ਫੋਰਸ ਮੰਗਾਂ ਕੇ ਕਿਸਾਨਾਂ ਮਜ਼ਦੂਰਾਂ ਦੀ ਅਵਾਜ਼ ਨੂੰ ਦਬਾਉਣ ਅਤੇ ਉਹਨਾਂ ਨੂੰ ਦੂਰ ਰੱਖਣ ਦਾ ਜਤਨ ਕੀਤਾ ਗਿਆ । ਕਿਸਾਨਾਂ ਮਜ਼ਦੂਰਾਂ ਵੱਲੋ ਸ਼ਾਂਤੀ ਪੂਰਵਕ ਸਵਾਲਾਂ ਵਾਲੇ ਬੈਨਰ ਦਿਖਾ ਕੇ ਸੁਆਲ ਕੀਤੇ ਗਏ ਪਰ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਨ ਦੀ ਸੂਰਤ ਵਿੱਚ ਉਹਨਾਂ ਵੱਲੋ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪਰਦਰਸ਼ਨ ਕੀਤਾ ਗਿਆ ।ਇਸ ਮੋਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਜੇਕਰ ਭਾਜਪਾ ਲੀਡਰਸ਼ਿਪ ਸਾਡੇ ਸੁਆਲਾਂ ਦੇ ਜੁਆਬ ਦੇਣਾ ਜ਼ਰੂਰੀ ਨਹੀਂ ਸਮਝਦੀ ਤਾਂ ਉਹਨਾਂ ਨੂੰ ਸਾਡੇ ਕੋਲ਼ੋਂ ਵੋਟ ਮੰਗਣ ਆਉਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਲਵਿੰਦਰ ਸਿੰਘ ਜਾਣੀਆਂ,ਰਜਿੰਦਰ ਸਿੰਘ ਨੰਗਲ ਅੰਬੀਆਂ ,ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਰਣਚੇਤ ਸਿੰਘ ਕੋਟਲੀ ਗਾਜਰਾਂ,ਲਖਵੀਰ ਸਿੰਘ ਸੈਕਟਰੀ ਮੰਗੂਆਲ,ਕੁਲਦੀਪ ਰਾਏ,ਧੰਨਾਂ ਸਿੰਘ ਤਲਵੰਡੀ ਸੰਘੇੜਾ ,ਜਗਤਾਰ ਸਿੰਘ ,ਗੁਰਮੁਖ ਸਿੰਘ ਚੱਕ ਬੰਡਾਲਾ ,ਮੇਜਰ ਸਿੰਘ ਜਾਫਰਵਾਲ ,ਸੋਨੂੰ ਅਰੋੜਾ ਲੋਹੀਆਂ ,ਕੁਲਦੀਪ ਸਿੰਘ ,ਤਰਸੇਮ ਸਿੰਘ ਜਾਣੀਆਂ ,ਮਲਕੀਤ ਸਿੰਘ ਨੱਲ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ ,ਜਗਿੰਦਰ ਸਿੰਘ ਫਤਹਿਪੁਰ,ਜਗਤਾਰ ਸਿੰਘ ਕੰਗ ,ਵੱਸਣ ਸਿੰਘ ਕੋਠਾ,ਸੋਡੀ ਜਲਾਲਪੁਰ ,ਨਿਰਮਲ ਸਿੰਘ ਪੂਨੀਆਂ ,ਬਲਬੀਰ ਸਿੰਘ ਮੁੰਡੀ ਸ਼ੈਰੀਆਂ,ਤਰਲੋਕ ਸਿੰਘ ਗੱਟੀ ਪੀਰ ਬਖ਼ਸ਼,ਹਰਫੂਲ ਸਿੰਘ ਰਾਜੇਵਾਲ,ਗੋਰਾ ਬਾਹਮਣੀਆਂ ਅਤੇ ਪਿੰਡ ਚੱਕ ਬੰਡਾਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।