ਅੰਮ੍ਰਿਤਸਰ (EN) ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਨੂੰ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ। ਜੋ ਇਹਨਾ ਹਦਾਇਤਾ ਤਹਿਤ ਸ਼੍ਰੀ ਹਰਿੰਦਰ ਸਿੰਘ ਗਿੱਲ ਐਸ.ਪੀ (ਡੀ) ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀ ਜੇਰੇ ਨਿਗਰਾਨੀ ਹੇਠ ਸਪੈਸ਼ਲ ਸੈੱਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਉਸ ਸਮੇ ਭਾਰੀ ਸਫਲਤਾ ਹਾਸਿਲ ਹੋਈ ਜਦੋ ਉਹਨਾ ਵੱਲੋ ਗੁਪਤ ਸੂਚਨਾ ਦੇ ਆਧਾਰ ਤੇ 1. ਜਸਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਲਖਾਣਾ ਜਿਲ੍ਹਾ ਤਰਨ ਤਾਰਨ, 2. ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮੌਜਪੁਰ ਜਿਲ੍ਹਾ ਗੁਰਦਾਸਪੁਰ ਅਤੇ 3. ਬੋਹੜ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਸੈਦਪੁਰ ਖੁਰਦ ਥਾਣਾ ਅਜਨਾਲਾ ਨੂੰ ਇੱਕ 9 MM ਜਿਗਾਨਾ ਪਿਸਟਲ, ਦੋ 9 MM ਗਲੋਕ ਪਿਸਟਲ, 04 ਮੈਗਜੀਨ, 09 ਜਿੰਦਾ ਰੌਂਦ 9 MM, ਇੱਕ ਗੱਡੀ ਆਲਟੋ ਨੰਬਰ PB46-AH-0960, ਇੱਕ ਮੋਟਰ ਸਾਈਕਲ ਪਲੈਟੀਨਾ ਬਿਨ੍ਹਾ ਨੰਬਰੀ ਅਤੇ ਪੰਜ ਮੋਬਾਈਲ ਫੋਨਾ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 113 ਮਿਤੀ 09.05.2024 ਜੁਰਮ 25/54/59 ARMS ACT ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਉਕਤ ਗ੍ਰਿਫਤਾਰ ਦੋਸ਼ੀਆ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਕਾਸਿਮ ਢਿੱਲੋ ਨਾਮਕ ਪਾਕਿਸਤਾਨੀ ਹੱਥਿਆਰ ਸਮੱਲਰ ਦੇ ਸੰਪਰਕ ਵਿੱਚ ਸਨ ਅਤੇ ਇਹ ਬ੍ਰਾਮਦ ਹੋਏ ਹੱਥਿਆਰ ਵੀ ਕਾਸਿਮ ਢਿੱਲੋ ਵੱਲੋ ਡਰੋਨ ਰਾਹੀ ਪਾਕਿਸਤਾਨ ਤੋਂ ਸਪਲਾਈ ਕੀਤੇ ਗਏ ਸੀ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਪੁੱਛਗਿਛ ਜਾਰੀ ਹੈ ਅਤੇ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ। ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਰਿਕਵਰੀ:-
1. ਇੱਕ 9 MM ਜਿਗਾਨਾ ਪਿਸਟਲ
2. ਦੋ 9 MM ਗਲੋਕ ਪਿਸਟਲ
3. 04 ਮਾਗਤਿਥ
4. 09 ਜਿੰਦਾ ਰੌਂਦ 9 MM
5. ਤਿਨ ਗੱਦੀ ਭਾਲਤੇ ਘਰ PB46-AH-0960
6. ਇੱਕ ਮੋਟਰ ਸਾਈਕਲ ਪਲੈਟੀਨਾ ਬਿਨ੍ਹਾ ਨੰਬਰੀ
7. ਪੰਜ ਮੋਬਾਈਲ ਫੋਨ