ਐੱਨ ਆਰ ਆਈ ਲੀਗਲ ਸੋਲਿਊਸ਼ਨਜ ਪ੍ਰਵਾਸੀ ਭਾਰਤੀਆਂ ਲਈ ਵਰਦਾਨ
ਜਲੰਧਰ (EN) ਪੰਜਾਬ ਪ੍ਰੈੱਸ ਕਲੱਬ ਵਿੱਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਨ ਆਰ ਆਈ ਲੀਗਲ ਸੋਲਿਊਸ਼ਨਜ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਕਾਰਪੋਰੇਸ਼ਨ ਦਾ ਐਲਾਨ ਕੀਤਾ ਗਿਆ। ਕਾਰਪੋਰੇਸ਼ਨ ਦੇ ਸੀ.ਈ.ਓ ਸ੍ਰੀ ਪ੍ਰਦੀਪ ਸਿੰਘ ਬੈਂਸ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਪ੍ਰਵਾਸੀ ਭਾਰਤੀਆਂ ਵੱਲੋਂ ਭਾਰਤ ਵਿੱਚ ਆਪਣੇ ਕਾਨੂੰਨੀ ਜਾਂ ਜ਼ਮੀਨੀ ਕੰਮਾ ਨੂੰ ਲੈ ਕੇ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਉਹਨਾਂ ਨੇ ਦੱਸਿਆ ਕਿ ਉਹ ਐੱਨ ਆਰ ਆਈ ਲੀਗਲ ਸੋਲਿਊਸ਼ਨਜ ਰਾਹੀਂ ਵਿਸ਼ੇਸ ਕਾਨੂੰਨੀ ਸੇਵਾਵਾਂ ਦੀ ਵਿਆਪਕ ਸਹੂਲਤ ਪੇਸ਼ ਕਰਨ ਜਾ ਰਹੇ ਹਨ। ਇਸ ਵਿੱਚ ਜਾਇਦਾਦ ਦੇ ਨਿਪਟਾਰੇ, ਸੰਪੱਤੀ ਦੀ ਦੇਖਭਾਲ, ਕਿਰਾਏਦਾਰ ਦਾ ਪ੍ਰਬੰਧਨ, ਜਾਇਦਾਦ ਦੇ ਅਣਅਧਿਕਾਰਤ ਮਸਲਿਆਂ ਦਾ ਹੱਲ, ਜ਼ਮੀਨੀ ਲੈਣ-ਦੇਣ ਦੀਆਂ ਸਹੂਲਤਾਂ ਸ਼ਾਮਿਲ ਹਨ। ਬੈਂਸ ਜੀ ਨੇ ਦੱਸਿਆ ਕਿ ਅਸੀਂ ਪ੍ਰਵਾਸੀ ਭਾਰਤੀਆਂ ਲਈ ਬੈਂਕਿੰਗ ਅਤੇ ਵਿੱਤੀ ਮਸਲਿਆਂ ਦੀ ਸਲਾਹਕਾਰੀ ਦੇ ਨਾਲ ਨਾਲ ਆਰਥਿਕ ਵਿਵਾਦਾਂ ਵਿੱਚ ਵਕਾਲਤ ਵੀ ਕਰਦੇ ਹਾਂ । ਇਸਦੇ ਨਾਲ ਹੀ ਅੰਤਰਰਾਸ਼ਟਰੀ ਫੰਡਾਂ ਬਾਰੇ ਕਾਨੂੰਨੀ ਸਲਾਹ ਦੇ ਕੇ ਪ੍ਰਵਾਸੀ ਭਾਰਤੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਵਚਨਬੱਧ ਹਾਂ।
ਇਸ ਤੋਂ ਇਲਾਵਾ ਕਾਰਪੋਰੇਟ ਵਿਵਾਦਾਂ ਵਿੱਚ ਕਾਨੂੰਨੀ ਪ੍ਰਤੀਨਿੱਧਤਾ ਅਤੇ ਰਣਨੀਤਕ ਸਲਾਹ, ਨਿਆਂਇਕ ਕਰਵਾਈਆਂ ਵਿੱਚ ਵਿਚੋਲਗੀ, ਵਪਾਰ ਸ਼ੁਰੂ ਕਰਨਾ, ਕਾਰੋਬਾਰ ਸਥਾਪਤ ਕਰਨਾ, ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਅਤੇ ਟੈਕਸ ਸੰਬੰਧੀ ਸਲਾਹ, ਕੰਪਨੀ ਇਨਕਾਰਪੋਰੇਸ਼ਨ, ਦਸਤਾਵੇਜ਼, ਪ੍ਰੋਜੈਕਟ ਦੀ ਸਥਾਪਨਾ, ਸੰਪਰਕ ਅਤੇ ਸ਼ਾਖਾ ਦਫਤਰ, ਵੱਖ-ਵੱਖ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਕਰਨ ‘ਚ ਮਦਦ ਕਰਦਾ ਹੈ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਬੈਂਸ ਜੀ ਨੇ ਦੱਸਿਆ ਕਿ ਉਹ ਪਰਿਵਾਰਿਕ ਕਾਨੂੰਨੀ ਅਤੇ ਵਿਆਹੁਤਾ ਝਗੜਿਆਂ, ਤਲਾਕ ਦੇ ਮੁਕੱਦਮਿਆ ਵਿੱਚ ਵੀ ਨੁਮਾਇੰਦਗੀ ਕਰਦੇ ਹਨ। ਸੇਵਾਵਾਂ ਦਾ ਦਾਇਰਾ ਵਿਸ਼ਾਲ ਕਰਦੇ ਹੋਏ ਉਹ ਵੀਜ਼ਾ ਅਤੇ ਓ.ਸੀ.ਆਈ ਕਾਰਡ ਸੇਵਾਵਾਂ ਸਮੇਤ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਵੀ ਹੱਲ ਪ੍ਰਦਾਨ ਕਰਦੇ ਹਨ। ਕਾਰਪੋਰੇਸ਼ਨ ਦੁਆਰਾ ਦਿੱਤੀ ਜਾ ਰਹੀ ਨਵੀਨਤਮ ਇਵੈਂਟ ਪ੍ਰਬੰਧਨ ਸੇਵਾ ਪ੍ਰਵਾਸੀ ਭਾਰਤੀਆਂ ਨੂੰ ਤਣਾਅ ਮੁਕਤ ਤੇ ਯੋਜਨਾਬੰਦ ਨਿੱਜੀ ਸਮਾਗਮਾਂ ਦਾ ਆਨੰਦ ਪ੍ਰਦਾਨ ਕਰੇਗੀ।
ਅੰਤ ਵਿਚ ਬੈਂਸ ਜੀ ਨੇ ਕਿਹਾ ਕਿ ਉਹ ਐੱਨ ਆਰ ਆਈ ਲੀਗਲ ਸੋਲਿਊਸ਼ਨਜ ਕਲੱਬ ਦੁਆਰਾ ਇਸਦੇ ਮੈਂਬਰਾਂ ਲਈ ਵਿਸ਼ੇਸ਼ ਲਾਭਾਂ ਨੂੰ ਪੇਸ਼ ਕਰਦੇ ਹੋਏ ਬਹੁਤ ਖੁਸ਼ ਹਨ। ਇਸ ਦੁਆਰਾ ਮੈਂਬਰ ਸ਼ਾਨਦਾਰ ਅਨੁਭਵ, ਤੇਜ਼ੀ ਨਾਲ ਸੇਵਾਵਾਂ ਦਾ ਆਨੰਦ ਲੈ ਸਕਣਗੇ ਅਤੇ ਉਹ ਪ੍ਰਵਾਸੀ ਭਾਰਤੀਆ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵਚਨਬੱਧ ਹਨ।