ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਵਾਧੇ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਭਾਰਤੀ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹੇ। ਮੁੰਬਈ ਸਟਾਕ ਐਕਸਚੇਂਜ ਦੇ ਸੂਚਕਾਂਕ ਸੈਂਸੈਕਸ ਨੇ 392 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਨਿਫਟੀ 108 ਅੰਕਾਂ ਦੀ ਗਿਰਾਵਟ ਨਾਲ।
ਅੱਜ ਦੇ ਕਾਰੋਬਾਰੀ ਸੈਸ਼ਨ ‘ਚ ਆਟੋ, ਐੱਫ.ਐੱਮ.ਸੀ.ਜੀ. ਮੈਟਲਜ਼ ਮੀਡੀਆ, ਸੈਕਟਰਾਂ ਨੂੰ ਛੱਡ ਕੇ ਸਾਰੇ ਸੈਕਟਰਾਂ ‘ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ‘ਚ ਗਿਰਾਵਟ ਦੇ ਬਾਵਜੂਦ ਸਮਾਲ ਕੈਪ ਅਤੇ ਮਿਡ ਕੈਪ ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਬੈਂਕਿੰਗ, ਆਈਟੀ, ਆਇਲ ਐਂਡ ਗੈਸ ਸੈਕਟਰ, ਕੰਜ਼ਿਊਮਰ ਡਿਊਰੇਬਲਸ ਦੇ ਸ਼ੇਅਰਾਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 50 ਸਟਾਕਾਂ ‘ਚੋਂ ਸਿਰਫ 19 ਸ਼ੇਅਰਾਂ ਨੇ ਸਵੇਰੇ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ, ਜਦਕਿ 31 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ ਸਿਰਫ਼ 11 ਸ਼ੇਅਰ ਹਰੇ ਨਿਸ਼ਾਨ ਨਾਲ ਖੁੱਲ੍ਹੇ ਹਨ ਅਤੇ 19 ਸ਼ੇਅਰ ਲਾਲ ਨਿਸ਼ਾਨ ਨਾਲ ਖੁੱਲ੍ਹੇ ਹਨ।
ਅੱਜ ਦੇ ਸੈਸ਼ਨ ‘ਚ ਚੜ੍ਹਨ ਵਾਲੇ ਸ਼ੇਅਰਾਂ ‘ਤੇ ਨਜ਼ਰ ਮਾਰੀਏ ਤਾਂ ITC 0.86 ਫੀਸਦੀ, ਮਾਰੂਤੀ ਸੁਜ਼ੂਕੀ 0.55 ਫੀਸਦੀ, ਬਜਾਜ ਫਾਈਨਾਂਸ 0.54 ਫੀਸਦੀ, HUL 0.41 ਫੀਸਦੀ, NTPC 0.24 ਫੀਸਦੀ, ਅਲਟਰਾਟੈੱਕ ਸੀਮੈਂਟ 0.13 ਫੀਸਦੀ, ਇੰਡਸਇੰਡ ਬੈਂਕ 0.07 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।
ਗਿਰਾਵਟ ਦੇ ਸਟਾਕ ‘ਚ HDFC 1.59 ਫੀਸਦੀ, ਟੈੱਕ ਮਹਿੰਦਰਾ 1.34 ਫੀਸਦੀ, ਵਿਪਰੋ 1.30 ਫੀਸਦੀ, ਬਜਾਜ ਫਿਨਸਰਵ 1.22 ਫੀਸਦੀ, HCL ਟੈਕ 1.03 ਫੀਸਦੀ, HDFC ਬੈਂਕ 0.95 ਫੀਸਦੀ, ਇੰਫੋਸਿਸ 0.88 ਫੀਸਦੀ ‘ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ।