ਪੰਜਾਬੀਆਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਮੇਰਾ ਮਕਸਦ- ਭਗਵੰਤ ਸਿੰਘ ਮਾਨ

ਪਵਨ ਟੀਨੂੰ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਕਰਤਾਰਪੁਰ ਵਿੱਚ ਵੱਡਾ ਰੋਡ ਸ਼ੋਅ

ਤੁਸੀ ਪਹਿਲੀ ਤਾਰੀਖ ਨੂੰ ਸ਼ਾਮ 5 ਵਜੇ ਤਕ ਪਹਿਰੇਦਾਰੀ ਕਰੋ, ਮੈਂ ਪੰਜ ਸਾਲ ਤੁਹਾਡੀ ਪਹਿਰੇਦਾਰੀ ਕਰਾਂਗਾ- ਪਵਨ ਟੀਨੂੰ

‘ਆਪ’ ਦੇ 13-0 ਦੇ ਜੇਤੂ ਨਿਸ਼ਾਨੇ ‘ਤੇ ਕਰਤਾਰਪੁਰੀਆਂ ਨੇ ਲਗਾਈ ਮੋਹਰ

ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਮੁੱਖ ਮੰਤਰੀ ਤੇ ਵਿਸ਼ਾਲ ਇਕੱਠ ਦਾ ਧੰਨਵਾਦ

ਜਲੰਧਰ, 17 ਮਈ (EN)- ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਾਮ ਕਰਤਾਰਪੁਰ ਵਿੱਚ ਰੋਡ ਸ਼ੋਅ ਕੀਤਾ ਗਿਆ | ਇਸ ਰੋਡ ਸ਼ੋਅ ਦੌਰਾਨ ਫੁੱਲਾਂ ਨਾਲ ਲੱਦੀ ਗੱਡੀ ਵਿੱਚ ਭਗਵੰਤ ਸਿੰਘ ਮਾਨ ਦੇ ਨਾਲ ਪਵਨ ਟੀਨੂੰ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੀ ਸਵਾਰ ਸਨ | ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਸਾਡੀ ਸਰਕਾਰ ਅਜਿਹੀ ਉਚਾਈ ‘ਤੇ ਲੈ ਕੇ ਜਾਏਗੀ ਕਿ ਪੰਜਾਬ ਦੇ ਲੋਕ ਨੌਕਰੀਆਂ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਵੰਡਣ ਵਾਲੇ ਅਖਵਾਇਆ ਕਰਨਗੇ | ਮੁੱਖ ਮੰਤਰੀ ਨੇ ਕਿਹਾ ਕਿ ਉਹ ਤੁਹਾਡੇ ਕੋਲੋਂ ਆਪਣੀ ਸਿਰਫ ਸਵਾ ਦੋ ਸਾਲ ਪੁਰਾਣੀ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਦਰਸਾ ਕੇ ਵੋਟਾਂ ਮੰਗਣ ਆਏ ਹਨ | ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਨੇ ਪਹਿਲੀ ਫਰਵਰੀ ਤੋਂ ਪਹਿਲੀ ਮਈ ਤਕ ਦੇ ਤਿੰਨ ਮਹੀਨਿਆਂ ਵਿੱਚ 1250 ਦੇ ਕਰੀਬ ਜ਼ਖਮੀ ਲੋਕਾਂ ਦੀਆਂ ਜਾਨਾਂ ਬਚਾਈਆਂ, ਪੰਜਾਬ ਸਰਕਾਰ ਵੱਲੋਂ 16 ਟੋਲ ਪਲਾਜ਼ੇ ਬੰਦ ਕਰਵਾ ਕੇ ਪੰਜਾਬੀਆਂ ਦਾ ਰੋਜਾਨਾ ਦਾ ਕਰੀਬ 59 ਲੱਖ ਰੁਪਿਆ ਬਚਾਇਆ ਹੈ, ਇਸ ਤੋਂ ਇਲਾਵਾ 3-4 ਟੋਲ ਪਲਾਜ਼ੇ ਹੋਰ ਵੀ ਬੰਦ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਐਗਰੀਮੈਂਟ ਖਤਮ ਹੋ ਰਹੇ ਹਨ | ਉਨ੍ਹਾਂ ਦਸਿਆ ਕਿ ਪੰਜਾਬ ਦੇ ਲੋਕਾਂ ਨੂੰ ਕਰੀਬ 3 ਦਹਾਕਿਆਂ ਬਾਅਦ ਸੁਚੱਜੇ ਰੂਪ ਵਿੱਚ ਅਖੀਰਲੇ ਖੇਤ ਤਕ ਪਾਣੀ ਮਿਲਣ ਲੱਗਾ ਹੈ ਜੋ ਤੁਹਾਡੇ ਵੱਲੋਂ ਸਧਾਰਣ ਪਰਿਵਾਰਾਂ ਦੇ ਨੌਜਵਾਨਾਂ ਨੂੰ ਹਕੂਮਤ ਦੇਣ ਸਦਕਾ ਹੀ ਸੰਭਵ ਹੋ ਸਕਿਆ ਹੈ | ਸ. ਮਾਨ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਗਿਣਾਉਂਦਿਆ ਕਿਹਾ ਕਿ ਤੁਸੀ ਪਵਨ ਟੀਨੂੰ ਦੇ ਹੱਕ ਵਿੱਚ ਪਹਿਲੀ ਜੂਨ ਨੂੰ ਭਰਵੀਂ ਜਿੰਮੇਵਾਰੀ ਨਿਭਾਅ ਕੇ ਪੰਜਾਬ ਸਰਕਾਰ ਦਾ 13-0 ਦਾ ਉਦੇਸ਼ ਕਾਮਯਾਬ ਕਰੋ | ਜਿਸ ‘ਤੇ ਇਕੱਤਰ ਹੋਏ ਲੋਕਾਂ ਨੇ ਨਾਅਰੇ ਲਗਾ ਕੇ ਜਵਾਬ ਦਿਤਾ | ਇਸ ਮੌਕੇ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਪਵਨ ਟੀਨੂੰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕ੍ਰਿਸ਼ਮਈ ਵਿਕਾਸ ਪੁਰਸ਼ ਕਹਿੰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਤੇ ਯਕੀਨ ਦਿਵਾਇਆ ਕਿ ਜਲੰਧਰ ਲੋਕ ਸਭਾ ਹਲਕੇ ਦੇ ਮਾਨਯੋਗ ਵੋਟਰ ਆਮ ਆਦਮੀ ਪਾਰਟੀ ਦੇ 13-0 ਦੇ ਫਰਕ ਨਾਲ ਸੀਟਾਂ ਜਿੱਤਣ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਪਵਨ ਟੀਨੂੰ ਨੇ ਹਾਜਰੀਨ ਨੂੰ ਮੁਖਾਤਬ ਹੁੰਦੇ ਹੋਏ ਕਿਹਾ ਕਿ ਤੁਸੀ ਪਹਿਲੀ ਮਈ ਦੇ ਸ਼ਾਮ 5 ਵਜੇ ਤਕ ਪਹਿਰੇਦਾਰੀ ਕਰੋ, ਮੈਂ ਪੂਰੇ ਪੰਜ ਸਾਲ ਤੁਹਾਡੀ ਪਹਿਰੇਦਾਰੀ ਕਰਾਂਗਾ |

ਰੋਡ ਮਾਰਚ ਦੇ ਅਖੀਰ ‘ਤੇ ਕੈਬਨਿਟ ਮੰਤਰੀ ਤੇ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਭਗਵੰਤ ਸਿੰਘ ਮਾਨ ਨੂੰ ਫੈਸਲਾਕੁੰਨ ਲੀਡਰ ਦਸਦਿਆਂ ਉਨ੍ਹਾਂ ਦਾ ਕਰਤਾਰਪੁਰ ਆਉਣ ਲਈ ਧੰਨਵਾਦ ਕੀਤਾ | ਅੱਜ ਦੇ ਵੱਡੇ ਤੇ ਪ੍ਰਭਾਵਸ਼ਾਲੀ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਰਮਨ ਆਰੋੜਾ ਵਿਧਾਇਕ ਜਲੰਧਰ ਕੇਂਦਰੀ ਹਲਕਾ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਚੰਦਨ ਗਰੇਵਾਲ ਚੇਅਰਮੈਨ ਸਫਾਈ ਸੇਵਕ ਕਮਿਸ਼ਨ, ਅਸ਼ਵਨੀ ਅਗਰਵਾਲ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ, ਅੰਮਿ੍ਤ ਪਾਲ ਸਿੰਘ ਜਿਲ੍ਹਾ ਪ੍ਰਧਾਨ ਸ਼ਹਿਰੀ, ਸਟੀਫਨ ਕਲੇਰ ਜਿਲ੍ਹਾ ਪ੍ਰਧਾਨਦਿਹਾਤੀ, ਮਹਿੰਦਰ ਭਗਤ ਇੰਚਾਰਜ ਹਲਕਾ ਜਲੰਧਰ ਪੱਛਮੀ, ਰਾਜਵਿੰਦਰ ਕੌਰ ਥਿਆੜਾ ਇੰਚਾਰਜ ਹਲਕਾ ਜਲੰਧਰ ਛਾਉਣੀ, ਦਿਨੇਸ਼ ਢੱਲ ਇੰਚਾਰਜ ਹਲਕਾ ਜਲੰਧਰ ਉਤਰੀ,, ਜੀਤ ਲਾਲ ਭੱਟੀ ਇੰਚਾਰਜ ਹਲਕਾ ਆਦਮਪੁਰ, ਸ਼ੇਰਗਿੱਲ ਸੈਕਟਰੀ ਸ਼ਹਿਰੀ ਹਲਕਾ, ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ, ਹਰਚਰਨ ਸਿੰਘ ਸੰਧੂ ਸੂਬਾ ਸੰਯੁਕਤ ਸਕੱਤਰ,ਆਤਮਪ੍ਰਕਾਸ਼ ਸਿੰਘ ਬੱਬਲੂ, ਸੰਜੀਵ ਕੁਮਾਰ ਭਗਤ ਜਿਲ੍ਹਾ ਮੀਡੀਆ ਇੰਚਾਰਜ ਜਲੰਧਰ,ਗੁਰਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਸ਼ੋਭਾ ਭਗਤ ਜ਼ਿਲ੍ਹਾ ਸਕੱਤਰ ਮਹਿਲਾ ਵਿੰਗ,ਗੁਰਨਾਮ ਸਿੰਘ ਬਲਾਕ ਪ੍ਰਧਾਨ ਵਰੁਣ ਸੱਜਣ ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਸਾਹਿਬਾਨ ਵੀ ਮੌਜੂਦ ਸਨ |

hacklink al hack forum organik hit kayseri escort mariobet girişslot sitelerideneme bonusu veren sitelerSnaptikgrandpashabetescort1xbet girişkingroyalporn sexpadişahbet giriş jojobetDiyarbakır escortjojobet