07/13/2024 9:01 PM

ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਚ ਨਗਰ ਕੀਰਤਨ ਸਜਾਏ ਗਏ ਅਤੇ ਕਾਲੀਆ ਫਾਰਮ ਵਿਖੇ ਸੰਗਤਾਂ ਲਈ ਲਗਾਏ ਗਏ ਲੰਗਰ

ਜਲੰਧਰ(EN)ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਨਗਰ ਵਿੱਚੋਂ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ। ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਕਾਲੀਆ ਫਾਰਮ ਪਹੁੰਚਿਆ ਜਿੱਥੇ ਗੁਰੂਦੁਆਰਾ ਸਿੰਘ ਸਭਾ ਕਾਲੀਆ ਫਾਰਮ, ਮਾਈ ਭਾਗੋ ਜੀ ਸੇਵਾ ਦਲ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸੰਗਤਾਂ ਲਈ ਆਈਸਕ੍ਰੀਮ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਸਰਦਾਰ ਦਰਸ਼ਨ ਸਿੰਘ, ਗੁਰਦੀਪ ਸਿੰਘ (ਕਾਲੀਆ ਕਲੋਨੀ ),ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂ ,ਗੁਰਦਰਸ਼ਨ ਸਿੰਘ, ਜੀਤੀ ਸਿੰਘ, ਜਗਜੀਤ ਸਿੰਘ, ਮੱਖਨ ਸਿੰਘ ,ਜਸਪਾਲ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ ਹਾਜ਼ਰ ਸਨ ।ਜਿਨਾਂ ਨੂੰ ਨਗਰ ਕੀਰਤਨ ਦੇ ਪ੍ਰਬੰਧਕ ਅਤੇ ਗੁਰਦੁਆਰਾ ਗੁਰੂ ਅਮਰਦਾਸ ਨਗਰ ਦੇ ਪ੍ਰਧਾਨ ਹਰਪਾਲ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ