07/27/2024 8:37 AM

ਜੰਗਲਾਤ ਵਿਭਾਗ ਵਲੋਂ ਫਿਲੌਰ ’ਚ ਲੱਕੜ ਚੋਰ ਗਰੋਹ ਦਾ ਪਰਦਾਫਾਸ਼

ਫਿਲੌਰ(EN) ਜਲੰਧਰ, 20 ਮਈ ਜੰਗਲਾਤ ਵਿਭਾਗ ਵਲੋਂ ਅਹਿਮ ਕਾਰਵਾਈ ਕਰਦਿਆਂ ਫਿਲੌਰ ਵਿਖੇ ਦਰਖ਼ਤਾਂ ਦੀ ਨਜ਼ਾਇਜ ਕਟਾਈ ਕਰਕੇ ਲੱਕੜ ਚੋਰੀ ਕਰਨ ਵਾਲੇ ਗਰੋਹ ਨੂੰ ਬੇਨਕਾਬ ਕੀਤਾ ਗਿਆ ਹੈ। ਡਵੀਜ਼ਨਲ ਜੰਗਲਾਤ ਅਫ਼ਸਰ ਜਰਨੈਲ ਸਿੰਘ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਜੰਗਲਾਤ ਅਫ਼ਸਰਾਂ ਵਲੋਂ ਫਿਲੌਰ ਦੇ ਜੰਗਲਾਤ ਦੇ ਨਾਜੁਕ ਥਾਵਾਂ ’ਤੇ ਨਿਗਰਾਨੀ ਨੂੰ ਵਧਾਇਆ ਗਿਆ। ਵਧਾਈ ਗਈ ਚੌਕਸੀ ਦੇ ਫਲਸਰੂਪ ਗਸ਼ਤ ਟੀਮ ਵਲੋਂ ਸਫ਼ਲਤਾਪੂਰਵਕ ਲੱਕੜ ਚੋਰ ਗਰੋਹ ਨੂੰ ਫੜਿਆ ਗਿਆ। ਗਰੋਹ ਦਾ ਮੁੱਖ ਸਰਗਣਾ ਜਿਸ ਦੀ ਪਹਿਚਾਣ ਠਿਕੇਦਰ ਕੁਮਾਰ ਵਜੋਂ ਹੋਈ ਨੂੰ ਫੜ ਕੇ ਉਸ ਵਲੋਂ ਲੜਕਾਂ ਦੇ ਬਲਾਕ ਅਤੇ ਗੈਰ ਕਾਨੂੰਨੀ ਕਾਰਵਾਈ ਦੌਰਾਨ ਵਰਤੇ ਗਏ ਇਕ ਵਾਹਨ ਨੂੰ ਬਰਾਮਦ ਕੀਤਾ ਗਿਆ। ਪੁਲਿਸ ਵਲੋਂ 7 ਹੋਰ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਹੈ ਜਿਸ ਵਿੱਚ ਸੋਮਾ, ਚਮਨ, ਹਰੀਸ਼, ਡਰਾਇਵਰ ਕੇ.ਪੀ., ਰੂਪਾ, ਮੋਹਿਤ ਅਤੇ ਕਾਲਾ ਸਾਰੇ ਵਾਸੀ ਫਗਵਾੜਾ ਵਜੋਂ ਕੀਤੀ ਗਈ ਹੈ। ਫੜੇ ਗਏ ਦੋਸ਼ੀਆਂ ਖਿਲਾਫ਼ ਪੁਲਿਸ ਸਟੇਸ਼ਨ ਗੁਰਾਇਆਂ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।  ਡਵੀਜ਼ਨਲ ਜੰਗਲਾਤ ਅਫ਼ਸਰ ਜਰਨੈਲ ਸਿੰਘ ਨੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਗਸ਼ਤ ਟੀਮ ਦੀ ਲਗਨ ਤੇ ਮਿਹਨਤ ਤੇ ਤੁਰੰਤ ਕਾਰਵਾਈ ਸਦਕਾ ਜੰਗਲਾਤ ਵਿਭਾਗ ਜੰਗਲਾਤ ਦੇ ਸਾਧਨਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਬਚਾਉਣ ਵਿੱਚ ਸਫ਼ਲ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜੰਗਲਾਤ ਵਿਭਾਗ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨਕੇਲ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦੀ ਹੈ।