06/13/2024 2:29 AM

ਚੰਡੀਗੜ੍ਹ ‘ਤੇ ਕਾਂਗਰਸ ਤੇ ਆਪ ਦਾ ਸਟੈਂਡ ਸਪੱਸ਼ਟ ਕਰਦਾ ਹੈ ਕਿ ਇਹ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਲੋਚਦੀਆਂ- ਮਹਿੰਦਰ ਸਿੰਘ ਕੇ.ਪੀ.

ਪੰਜਾਬ ਵਿਚ ਨਸ਼ੇ ਦੇ ਖਾਤਮੇ ਲਈ ਸਰਕਾਰ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ- ਗੁਰਪ੍ਰਤਾਪ ਸਿੰਘ ਵਡਾਲਾ
ਜਲੰਧਰ(EN) ਸ਼੍ਰੋਮਣੀ ਅਕਾਲੀ ਦਲ ਵਲੋਂ ਆਦਮਪੁਰ ਵਿਖੇ ਮੀਟਿੰਗ ਕੀਤੀ ਗਈ, ਜਿੱਥੇ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ। ਇੰਨੇ ਭਾਰੀ ਇਕੱਠ ਇਹ ਗਵਾਹੀ ਭਰਦਾ ਹੈ ਕਿ ਲੋਕ ਇਸ ਬਦਲਾਅ ਵਾਲੀ ਪਾਰਟੀ ਦੀ ਬਦਲਾਖੋਰੀ ਵਾਲੀ ਨੀਤੀ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕ੍ਰਾਈਮ ਤੇ ਨਸ਼ਾ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਲੋਕਾਂ ਨੂੰ ਘਰਾਂ ਵਿਚ ਬੈਠਿਆਂ ਨੂੰ ਫੋਨਾਂ ‘ਤੇ ਧਮਕੀਆਂ ਮਿਲ ਰਹੀਆਂ ਹਨ। ਨਸ਼ੇੜੀਆਂ ਵਲੋਂ ਸ਼ਰ੍ਹੇਆਮ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਦੋਂ ਕਿ ਪੁਲਸ ਵਲੋਂ ਕਾਰਵਾਈ ਦੇ ਨਾਂ ‘ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ। ਨੌਜਵਾਨ ਪੀੜ੍ਹੀ ਰੁਜ਼ਗਾਰ ਤੋਂ ਵਾਂਝੀ ਹੋ ਗਈ ਹੈ ਅਤੇ ਨਸ਼ਿਆਂ ਦੀ ਦਲਦਲ ਵਿਚ ਫੱਸਦੀ ਜਾ ਰਹੀ ਹੈ।ਰੋਜ਼ਾਨਾ ਅਖਬਾਰਾਂ ਵਿਚ ਖਬਰਾਂ ਛੱਪਦੀਆਂ ਹਨ ਕਿ ਫਲਾਨੀ ਥਾਂ ਨੌਜਵਾਨ ਦੀ ਬਾਂਹ ਵਿਚ ਸਰਿੰਜ ਲੱਗੀ ਰਹਿ ਗਈ ਅਤੇ ਉਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।
ਉਥੇ ਹੀ ਜਲੰਧਰ ਤੋਂ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਵਲੋਂ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ, ਪੰਜਾਬ ਦੇ ਹੱਕਾਂ ਵਿਚ ਸਦਾ ਖੜ੍ਹਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਇਨ੍ਹਾਂ ਨੇ ਚੰਡੀਗੜ੍ਹ ‘ਤੇ ਆਪਣਾ ਜੋ ਸਟੈਂਡ ਲਿਆ ਹੈ ਉਸ ਤੋਂ ਸਾਫ ਹੋ ਗਿਆ ਹੈ ਕਿ ਇਹ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਅਤੇ ਨਾ ਹੀ ਸੋਚਣਾ ਚਾਹੁੰਦੇ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਵਾਜ਼ ਚੁੱਕਦਾ ਰਿਹਾ ਹੈ ਕਿ ਚੰਡੀਗੜ੍ਹ ਸਿਰਫ ਪੰਜਾਬ ਦੀ ਹੀ ਰਾਜਧਾਨੀ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ।
ਇਸ ਮੌਕੇ ਤੇ ਦਵਿੰਦਰ ਕੌਰ ਕਾਲੜਾ ਐੱਸ.ਜੀ.ਪੀ.ਸੀ. , ਜਸਪ੍ਰੀਤ ਸਿੰਘ ਜੱਸਾ, ਜਰਨੈਲ ਸਿੰਘ ਗੜ੍ਹਦੀਵਾਲ, ਧਰਮਪਾਲ ਲੇਸੜੀਵਾਲ, ਜੱਥੇਦਾਰ ਕਰਮ ਸਿਂਘ ਡਰੋਲੀਕਲਾਂ, ਕਿਸ਼ਨ ਸਿੰਘ ਕਾਲੜਾ,ਨਿੰਦਰ ਸਿੰਘ ਡਰੋਲੀਕਲਾਂ, ਬੂਟਾ ਸਿਂਘ ਤੱਲਣ, ਮਨਜੀਤ ਸਿੰਘ ਮੁਹੱਦੀਪੁਰ, ਅੰਮ੍ਰਿਤਪਾਲ ਸਿੰਘ ਮੁਹੱਦੀਪੁਰ, ਮੱਟੂ ਲੁਟੇਰਾ ਕਲਾਂ, ਗੁਰਜੀਤ ਸਿੰਘ ਲੁਟੇਰਾ ਕਲਾਂ, ਕਸ਼ਮੀਰੀ ਲਾਲ ਲੰਬੜਦਾਰ ਲੁਟੇਰਾ ਖੁਰਦ, ਪਿਆਰਾ ਸਿੰਘ ਕਾਲਰਾ ਜ਼ਿਲਾ ਜਨਰਲ ਸੈਕਟਰੀ, ਕੁਲਦੀਪ ਸਿੰਘ ਕਾਲੜਾ, ਗੁਰਨਾਮ ਸਿੰਘ ਕਾਲੜਾ, ਬਲਰਾਜ ਸਿੰਘ ਕਾਲੜਾ, ਬੱਬੀ ਘੁਲਿਆਲ, ਪੰਮਾ ਸਰਪੰਚ ਜਲਪੋਤਾ, ਸੂਬੇਦਾਰ ਬਲਦੇਵ ਸਿੰਘ ਜੇਠਪੁਰ, ਪਰਮਜੀਤ ਸਿਂਘ ਪੰਮਾ ਕੋਟਲੀ, ਖਾਨ ਸਿੰਘ, ਤੀਰਥ ਸਿੰਘ ਕੋਟਲੀ ਖਾਨ ਸਿੰਘ, ਸੋਢੀ ਸਿੰਘ ਉੱਚਾ (P.A.C) ਬਲਦੇਵ ਸਿਂਘ ਲੰਬੜਦਾਰ ਉੱਚਾ, ਜੋਧਵੀਰ ਸਿੰਘ ਉੱਚਾ,ਸ. ਗੁਰਦਿਆਲ ਸਿੰਘ ਕਾਲੜਾ, ਅਤੇ ਦਲਵੀਰ ਸਿੰਘ ਤੱਲਣ

Related Posts