ਜਲੰਧਰ/ਫਿਲ਼ੌਰ(EN) ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫਿਲ਼ੌਰ ਹਲਕੇ ਵਿੱਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੋਰਾਨ ਲੋਕਾ ਦਾ ਵੱਡਾ ਹੁੰਗਾਰਾ ਮਿਲਿਆ।ਇੱਥੇ ਹੋਈਆ ਵੱਖ ਵੱਖ ਮੀਟਿੰਗਾਂ ਰੈਲੀਆਂ ਦੇ ਰੂਪ ਵਿੱਚ ਬਦਲ ਗਈਆਂ ਤੇ ਨੋਜਵਾਨਾਂ ਵੱਲੋਂ ਇੱਕ ਵੱਡਾ ਰੋਡ ਸ਼ੋਅ ਵੀ ਕੱਢਿਆ ਜਿਸ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਨੋਜਾਵਾਨਾ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਅਹਿਦ ਲਿਆ ਤੇ ਕਿਹਾ ਕਿ ਦਲ ਬਦਲੂ ਲੀਡਰਾਂ ਦਾ ਕੋਈ ਅਧਾਰ ਨਹੀਂ ਬਚਿਆ ਹੈ।ਇਸ ਚੋਣ ਜਲਸਿਆਂ ਦੋਰਾਨ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉੱਨਾਂ ਮੁੱਖ ਮੰਤਰੀ ਰਹਿੰਦਿਆਂ ਸੂਬੇ ਦੇ ਲੋਕਾਂ ਦੀ ਭਲਾਈ ਲਈ 111 ਦਿਨ ਵਿੱਚ ਵੱਡੇ ਕੰਮ ਕੀਤੇ ਜਿਸ ਵਿੱਚ ਉੱਨਾਂ ਵੱਲੋਂ ਓਨ ਫੰਡ ਸੁਸਾਇਟੀ ਦਾ 64 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਤੇ ਇਸਦਾ ਲੋਕਾਂ ਨੂੰ ਵੱਡਾ ਫ਼ਾਇਦਾ ਮਿਲਿਆ।ਉੱਨਾਂ ਕਿਹਾ ਕਿ ਜਦੋਂ ਉਹ ਚੋਣ ਮੀਟਿੰਗਾਂ ਵਿਚ ਜਾ ਰਹੇ ਹਨ ਤਾਂ ਲਾਹੇਵੰਦ ਲੋਕ ਖੁਦ ਉੱਨਾਂ ਪਾਸ ਆ ਕੇ ਦੱਸ ਰਹੇ ਹਨ ਕਿ ਉੱਨਾਂ ਦੇ ਕਰਜ਼ੇ ਮਾਫ ਹੋਏ ਹਨ।ਸ.ਚੰਨੀ ਨੇ ਉੱਨਾਂ ਮੁੱਖ ਮੰਤਰੀ ਰਹਿੰਦਿਆਂ ਜਿੱਥੇ ਕਿ ਆਸ਼ਾ ਵਰਕਰ,ਆਂਗਨਵਾੜੀ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਉੱਥੇ ਹੀ ਵਿੱਤ ਕਮਿਸ਼ਨ ਦੀ ਰਿਪੋਟ ਲਾਗੂ ਕੀਤੀ ਅਤੇ ਮੁਲਾਜ਼ਮਾਂ ਨੂੰ ਡੀ.ਏ ਦਾ ਬਕਾਇਆ ਦਿੱਤਾ।ਉੱਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦਾ ਹਮੇਸ਼ਾ ਭਲਾ ਕੀਤਾ ਹੈ ਤੇ ਉਨ੍ਹਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉੱਨਾਂ ਨੂੰ ਪੁਲਿਸ ਤੋਂ ਕੁਟਵਾਇਆ ਹੈ।ਉੱਨਾਂ ਕਿਹਾ ਕਿ ਇਸ ਸਰਕਾਰ ਨੇ ਮੁਲਾਜ਼ਮਾਂ ਤੇ ਤਸ਼ਦਦ ਢਾਇਆ ਹੈ ਤੇ ਮੁਲਾਜ਼ਮਾਂ ਇੰਨਾਂ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੇਠੇ ਹਨ।ਇਨਾ ਚੋਣ ਜਲਸਿਆਂ ਦੋਰਾਨ ਬਸਪਾ ਤੇ ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਦਾ ਹੱਥ ਫੜਿਆ।ਇਸ ਦੋਰਾਨ ਭਾਜਪਾ ਆਗੂ ਯਸ਼ਪਾਲ ਕੁੰਡਲ ਤੇ ਬਸਪਾ ਆਗੂ ਰਿੰਕੂ ਬਾਲੀ,ਗੁਰਮੁੱਖ ਮਠੱਡਾ,ਤਰਸੇਮ ਲਾਲ ਤੇ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਆਂਵਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਚਰਨਜੀਤ ਸਿੰਘ ਚੰਨੀ ਨੇ ਇਨਾ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ।ਇਸ ਦੋਰਾਨ ਅੰਮ੍ਰਿਤਪਾਲ ਭੌਂਸਲੇ ਤੇ ਰਜਿੰਦਰ ਸਿੰਘ ਸੰਧੂ ਨੇ ਵੀ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਤੇ ਕਿਹਾ ਕਿ ਜਲੰਧਰ ਹਲਕੇ ਦੇ ਵਿਕਾਸ ਤੇ ਤਰੱਕੀ ਲਈ ਚਰਨਜੀਤ ਸਿੰਘ ਚੰਨੀ ਵਰਗੇ ਵਫ਼ਾਦਾਰ ਜਰਨੈਲ ਦੀ ਲੋੜ ਹੈ।ਇੰਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਾਰਟੀ ਪ੍ਰਤੀ ਵੀ ਵਫ਼ਾਦਾਰ ਹੈ ਤੇ ਲੋਕਾਂ ਪ੍ਰਤੀ ਵੀ ਵਫਾਦਾਰ ਹੈ।