ਕਰਤਾਰਪੁਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮਿਿਲਆ ਲੋੋਕਾਂ ਦਾ ਵੱਡਾ ਸਮਰਥਨ
ਜਲੰਧਰ (EN) ਲੋਕ ਸਭਾ ਹਲਕੇ ਦੇ ਕਰਤਾਰਪੁਰ ਇਲਾਕੇ ਦੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ।ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਧਰੀ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਕਰਤਾਰਪੁਰ ਦੇ ਪਿੰਡਾਂ ਵਿੱਚ ਕੀਤੀਆ ਗਈਆਂ ਚੋਣ ਮੀਟਿੰਗਾਂ ਰੈਲੀਆਂ ਦੇ ਰੂਪ ਵਿੱਚ ਬਦਲ ਗਈਆਂ ਤੇ ਇਸ ਇਲਾਕੇ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਹੱਥ ਖੜੇੇ ਕਰਕੇ ਵਿਸ਼ਵਾਸ਼ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਗੇ।ਇਨਾਂ ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਕਿ ਲੋਕਾਂ ਨਾਲ ਨਸ਼ਾ ਖਤਮ ਕਰਨ ਦਾ ਵਾਦਾ ਕੀਤਾ ਉਥੇ ਹੀ ਨੋਜਵਾਨਾ ਲਈ ਰੋਜਗਾਰ ਦੇ ਸਾਧਨ ਪੈਦਾ ਕਰਨ ਦਾ ਵੀ ਐਲਾਨ ਕੀਤਾ।ਸ.ਚੰਨੀ ਨੇ ਕਿਹਾ ਕਿ ਜੇਕਰ ਲੋਕਾਂ ਕੋਲ ਰੋਜਗਾਰ ਦੇ ਚੰਗੇ ਸਾਧਨ ਹੋਣਗੇ ਤਾਂ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ।ਉੇਨਾਂ ਕਿਹਾ ਕਿ ਜਲੰਧਰ ਦੇ ਉਦਿਯੋਗਾਂ ਨੂੰ ਮਜਬੂਤ ਕਰਨਾ ਤੇ ਸਰਕਾਰੀ ਰਾਹਤ ਪ੍ਰਦਾਨ ਕਰਵਾਉਣ ਲਈ ਚੰਗੀ ਉਦਿਯੋਗ ਨੀਤੀ ਬਣਾਉਣਾ ਕਾਂਗਰਸ ਪਾਰਟੀ ਦਾ ਮੁੱਖ ਟੀਚਾ ਹੈ।ਉਨਾਂ ਕਿਹਾ ਕਿ ਖੇਡਾਂ,ਚਮੜਾ ਤੇ ਹੋਰ ਉਦਿਯੋਗਾਂ ਨੂੰ ਉਤਸ਼ਾਹਿਤ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਲਿਜਾਇਆ ਜਾਵੇਗਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਪਾਰਟੀ ਦੀ ਅਗਵਾੲੂੀ ਵਾਲੀ ਸਰਕਾਰ ਬਣਨ ਦਾ ਰਸਤਾ ੁਬਿਲਕੁਲ ਸਾਫ ਹੋ ਗਿਆ ਹੈ ਤੇ 4 ਜੂਨ ਤੋਂ ਬਾਅਦ ਲੋਕਾਂ ਨੂੰ ਨਵਾਂ ਭਾਰਤ ਦਿਖੇਗਾ।ਉਨਾਂ ਕਿਹਾ ਕਿ ਅੱਜ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਸਮੇਂ ਦੀ ਲੋੜ ਹੈ ਕਿੳੇੁ ਕਿ ਭਾਜਪਾ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਨਾਮ ਹੀ ਖਤਮ ਕਰਨਾ ਚਾਹੁੰਦੀ ਹੈ।ਸ.ਚੰਨੀ ਨੇ ਲੋਕਾਂ ਦੀਆਂ ਸਮੱਸਿਆਵਾ ਵੀ ਸੁਣੀਆਂ ਤੇ ਕਿਹਾ ਕਿ ਇਲਾਕੇ ਦਾ ਵਿਕਾਸ ਕਰਵਾਉਣਾ ਤਾਂ ਹਰ ਨੇਤਾ ਦੀ ਜਿੰਮੇਵਾਰੀ ਹੈ ਪਰ ਮੋਜੂਦਾ ਪੰਜਾਬ ਸਰਕਾਰ ਨੇ ਤਾਂ ਕਾਂਗਰਸ ਸਰਕਾਰ ਸਮੇਂ ਵਿਕਾਸ ਲਈ ਆਈਆਂ ਗ੍ਰਾਟਾਂ ਹੀ ਵਾਪਸ ਲੈ ਕੇ ਨਵਾਂ ਇਤਿਹਾਸ ਸਿਰਜ ਦਿੱੱਤਾ ਹੈ।ਇਸ ਦੌਰਾਨ ਚੋਧਰੀ ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਰਗਾ ਵੱਡੇ ਕੱਦ ਦਾ ਨੇਤਾ ਕਾਂਗਰਸ ਪਾਰਟੀ ਨੇ ਜਲੰਧਰ ਦੇ ਲੋਕਾਂ ਨੂੰ ਦਿੱਤਾ ਹੈ ਤੇ ਲੋਕ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਅਜਿਹੇ ਨੇਤਾ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਤਾਂ ਜੋ ਜਲੰਧਰ ਦੀ ਤਰੱਕੀ ਦੇ ਨਵੇਂ ਰਾਹ ਖੁੱਲ ਸਕਣ।ਇਸ ਦੌਰਾਨ ਜਿਲਾ ਪ੍ਰੀਸ਼ਦ ਮੈਂਬਰ ਗੁਰਬਖਸ ਸਿੰਘ,ਕਮਲਜੀਤ ਕੁਮਾਰ ਵੁਰਿਆਣਾ,ਸੁਰਿੰਦਰ ਸਿੰਘ,ਅਵਤਾਰ ਸਿੰਘ ਸੰਮਤੀ ਮੈਂਬਰ,ਕੁਲਦੀਪ ਸਿੰਘ ਉੱਪ ਪ੍ਰਧਾਨ ਬਲਾਕ ਕਾਂਗਰਸ,ਗੁਰਪ੍ਰੀਤ ਸਿੰਘ ਸਾਬੀ ਸਰਪੰਚ ਮੀਰਪੁਰ,ਦਰਸ਼ਨ ਲਾਲ ਸਰਪੰਚ,ਲਹਿਬਰ ਸਿੰਘ ਸਰਪੰਚ ਹੋਬਿੰਦਪੁਰ,ਸਤਨਾਮ ਸਿੰਘ,ਜਸਵੀਰ ਸਿੰਘ ਸ਼ੀਰਾ,ਗੁਰਮੁੱਖ ਸਿੰਘ ਕਤਾਲਾ,ਸਰਦਾਰਾ ਸਿੰਘ,ਅਵਤਾਰ ਸਿੰਘ,ਨਛੱਤਰ ਸਿੰਘ,ਤਰਸੇਮ ਸਿੰਘ,ਮਨਜੀਤ ਸਿੰਘ ਸਰਪੰਚ,ਮਾਸ਼ਟਰ ਲਾਲ ਚੰਦ,ਕਰਨੈਲ ਸਿੰਘ,ਕੁਲਦੀਪ ਕੋਰ,ਮੀਨੂੰ ਬੱਗਾ,ਰਜਿੰਦਰ ਕੁਮਾਰ ਸਰਪੰਚ,ਕੁਲਦੀਪ ਸਿੰਘ ਮੀਰਪੁਰ ਅਤੇ ਸੁੁਰਿੰਦਰ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਵਰ ਲੋਕ ਹਾਜਰ ਸਨ।