07/13/2024 9:54 PM

E.A.I. ਚਰਚ, ਈਵੈਨਜੈਲੀਕਲ ਐਸੋਸੀਏਸ਼ਨ ਆਫ ਇੰਡੀਆ, ਧੀਣਾ ਨੇ ਬੜੀ ਧੂਮ ਧਾਮ ਨਾਲ ਮਨਾਇਆ ਪੈਤੀਕੋਸਤ ਦਾ ਪਰਵ

ਜਲੰਧਰ(EN) ਪਰਵ ਜਾ ਪਵਿੱਤਰ ਤਿਉਹਾਰ ਮਨੁੱਖ ਨੂੰ ਰੱਬ ਨਾਲ ਜੋੜਦੇ ਹਨ ਅਤੇ ਖ਼ੁਦਾਵੰਦ ਖ਼ੁਦਾ ਨਾਲ ਸਬੰਧ ਹੋਰ ਮਜ਼ਬੂਤ ਕਰਦੇ ਹਨ। ਪਵਿੱਤਰ ਬਾਈਬਲ ਵਿਚ ਇਹਨਾਂ ਪਰਵਾ ਦੇ ਬਾਰੇ ਬਹੁਤ ਵਾਰੀ ਵਰਨ ਕੀਤਾ ਗਿਆ ਹੈ, ਅਤੇ ਸਾਨੂ ਵੀ ਇਹਨਾਂ ਪਰਵਾ ਨੂੰ ਮਨਾਉਣ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੁਦਾ ਦੇ ਯਹੂਦੀ ਖਾਦਿਮ ਸੀਨੀਅਰ ਪਾਸਟਰ ਰੂਬੇਨ ਨੇ ਇਕ ਭਰਵੇਂ ਇਕੱਠ ਵਿਚ ਮਸੀਹ ਸਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਵਿੱਤਰ ਬਾਈਬਲ ਵਿਚ ਆਪਣੇ ਪਾਕ ਖ਼ੁਦਾਵੰਦ ਨੂੰ ਪਿਆਰ ਕਰਨਾ, ਆਪਣੇ ਗੁਆਂਢੀ ਨੂੰ ਆਪਣੇ ਵਰਗਾ ਪਿਆਰ ਕਰਨਾ, ਅਤੇ ਆਪਸੀ ਏਕਤਾ ਪੁਰਮੁਖ ਹਨ।  ਇਸ ਪਰਵ ਵਿਚ ਘੋਖ ਇਸਾਈ ਵਸੋਂ ਵਾਲੇ ਪਿੰਡਾ ਧੀਣਾ, ਫੌਲੜੀਵਾਲ, ਸੰਸਾਰ ਪੁਰ ਜਮਸ਼ੇਰ, ਜਲੰਧਰ ਕੈਟ ਦੀ ਮਸੀਹ ਸਗਤ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਪਵਿੱਤਰ ਪਰਵ ਤੇ ਖ਼ੁਦਾ ਦੀ ਦਾਸੀ ਸਿਸਟਰ ਨਾਓਮੀ (E.A.I. ਅਰਾਦਕ), ਗੌਸਪਲ ਸਿਗਰ ਸੋਨੀਆ ਗਿੱਲ (ਗੁਰਦਾਸਪੁਰ), ਵਰੁਣ ਬਾਜਵਾ, E.A.I. ਕੁਆਇਰ ਸੈਮੂਏਲ, ਪੀਟਰ ਨੇ ਮਸੀਹ ਭਜਨਾ ਰਾਹੀਂ ਖ਼ੁਦਾਵੰਦ ਮਸੀਹ ਦੀ ਵਡਿਆਈ ਕੀਤੀ। ਇਸ ਪ੍ਰੋਗਰਾਮ ਵਿੱਚ ਨਵਨਿਯੁਕਤ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਬਹੁਤ ਸਾਰੇ ਇਸਾਈ ਲੀਡਰਾ, ਧਾਰਮਿਕ ਆਗੂਆਂ, ਰਾਜਨੀਤਕ, ਸਮਾਜਿਕ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਪਵਿੱਤਰ ਪਰਵ ਵਿਚ ਮਸੀਹ ਭਜਨ ਮੁਕਾਬਲਾ ਕਰਵਾਇਆ ਗਿਆ, ਛੋਟੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ, ਅਤੇ ਆਈ ਹੋਈ ਮਸੀਹ ਸਗਤ ਲਈ ਅਟੁੱਟ ਲੰਗਰ ਚਲਦਾ ਰਿਹਾ ।

ਇਸ ਪ੍ਰੋਗਰਾਮ ਵਿੱਚ ਪਾਸਟਰ ਡੈਨੀਅਲ ਮਸੀਹ, ਡਾਕਟਰ ਪ੍ਰੇਮ ਮਸੀਹ, ਯੂਸੁਫ਼ ਮਸੀਹ ਧੀਣਾ, ਪਾਸਟਰ ਪ੍ਰੇਮ ਮਸੀਹ, ਭਾਈ ਰਾਜੂ ਮਸੀਹ ਤੇ ਬਹੁਤ ਸਾਰੇ ਮਸੀਹੀ ਨੁਮਇੰਦਿਆਂ ਨੇ ਸ਼ਿਰਕਤ ਕੀਤੀ।