ਤੂਫਾਨ ਇਆਨ ਨੂੰ ਲੈ ਕੇ ਫਲੋਰੀਡਾ ‘ਚ ਐਮਰਜੈਂਸੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਨੇ ਮਦਦ ਮੁਹੱਈਆ ਕਰਵਾਉਣ ਦੇ ਦਿੱਤੇ ਹੁਕਮ

ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ  (Joe Biden) ਨੇ ਫਲੋਰੀਡਾ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਫਲੋਰੀਡਾ ਵਿੱਚ ਆਏ Tropical Storm Ian ਤੂਫਾਨ ਕਾਰਨ ਕੀਤਾ ਗਿਆ ਹੈ। ਇਸ ਨਾਲ ਹੀ ਸਥਾਨਕ ਅਧਿਕਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਜੋ ਬਿਡੇਨ ਨੇ ਫਲੋਰੀਡਾ ਦੇ ਕਬਾਇਲੀ ਅਤੇ ਸਥਾਨਕ ਲੋਕਾਂ ਨੂੰ ਜਲਦ ਤੋਂ ਜਲਦ ਮਦਦ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ। Tropical Storm Ian ਸ਼ੁੱਕਰਵਾਰ ਦੇਰ ਰਾਤ ਕੇਂਦਰੀ ਕੈਰੇਬੀਅਨ ਸਾਗਰ ਦੇ ਉੱਪਰ ਬਣਿਆ, ਸੀਜ਼ਨ ਦਾ ਨੌਵਾਂ ਤੂਫਾਨ ਬਣ ਗਿਆ। ਇਸ ਤੋਂ ਬਾਅਦ ਹੀ ਸ਼ਨੀਵਾਰ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ।

 ਮਜ਼ਬੂਤ​ਹੋ ਰਿਹਾ ਹੈ ਤੂਫਾਨ ਇਆਨ

ਤੂਫਾਨ ਇਆਨ ਦੇ ਮਜ਼ਬੂਤ​ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਿਉਂਕਿ ਇਹ ਕੇਮੈਨ ਟਾਪੂ ਦੇ ਨੇੜੇ ਲੰਘਿਆ ਅਤੇ ਮੰਗਲਵਾਰ ਨੂੰ ਗ੍ਰੇਡ 3 ਤੂਫਾਨ ਵਿੱਚ ਬਦਲ ਗਿਆ। ਹੁਣ ਇਸ ਦੇ 4 ਗ੍ਰੇਡ ਦਾ ਤੂਫਾਨ ਬਣਨ ਦੀ ਸੰਭਾਵਨਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ‘ਚ ਤੂਫਾਨ ਦਾ ਟ੍ਰੈਕ ਅਤੇ ਤੀਬਰਤਾ ਬਦਲ ਸਕਦੀ ਹੈ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਤੂਫਾਨ ਦੇ ਮਜ਼ਬੂਤ ਹੋਣ ਦੀ ਸਮਰੱਥਾ ਹੈ ਅਤੇ ਸਾਰੇ ਫਲੋਰੀਡੀਅਨਾਂ ਨੂੰ ਆਪਣੀਆਂ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਇਸ ਤੂਫ਼ਾਨ ਦੇ ਸੰਭਾਵੀ ਪ੍ਰਭਾਵਾਂ ਨੂੰ ਟਰੈਕ ਕਰਨ ਲਈ ਸਾਰੇ ਸੂਬਿਆਂ ਅਤੇ ਸਥਾਨਕ ਸਰਕਾਰਾਂ ਦੇ ਭਾਈਵਾਲਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਪੋਰਟੋ ਰੀਕੋ ‘ਚ ਲਾਗੂ ਕੀਤੀ ਗਈ ਐਮਰਜੈਂਸੀ 

ਇਸ ਤੋਂ ਪਹਿਲਾਂ ਪੋਰਟੋ ਰੀਕੋ ਲਈ ਵੀ ਐਮਰਜੈਂਸੀ ਐਲਾਨ  ਕੀਤੀ ਗਈ ਸੀ। ਟ੍ਰੋਪਿਕਲ ਹਰੀਕੇਨ ਫਿਓਨਾ ਦੇ ਖਤਰੇ ਦੇ ਮੱਦੇਨਜ਼ਰ ਇੱਥੇ ਐਮਰਜੈਂਸੀ ਲਾਈ ਗਈ ਸੀ। ਕਿਉਂਕਿ ਹਰੀਕੇਨ ਫਿਓਨਾ ਦੀਆਂ ਹਵਾਵਾਂ ਨੇ ਆਪਣੀ ਰਫ਼ਤਾਰ ਵਧਾ ਦਿੱਤੀ ਸੀ ਅਤੇ ਇਹ ਚੱਕਰਵਾਤ ਤੂਫ਼ਾਨ ਵਿੱਚ ਬਦਲ ਰਿਹਾ ਸੀ।

ਇਸ ਨਾਲ ਹੀ ਟਾਈਫੂਨ ਨੋਰੂ ਤੂਫਾਨ ਵੀ ਫਿਲੀਪੀਨਜ਼ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਫਿਲੀਪੀਨਜ਼ ‘ਚ ਰਾਜਧਾਨੀ ਮਨੀਲਾ ਸਣੇ ਕਈ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਨੂੰ ਸ਼੍ਰੇਣੀ 5 ਦਾ ਮਹਾ ਤੂਫਾਨ ਕਿਹਾ ਜਾ ਰਿਹਾ ਹੈ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerultrabetcratosslot girişcoinbar girişmersobahiskralbetsekabet,sekabet giriş,sekabet güncel girişsekabet,sekabet giriş,sekabet güncel girişbuy drugspubg mobile ucsuperbetphantomgrandpashabetsekabetGanobetTümbetdeneme bonusu veren sitelerdeneme bonusumeritkingkingroyalGrandpashabetbetturkeybetcioBetciobetciobetciocasibompalacebetcasiboxbetturkeymavibetultrabetextrabetbetciomavibetmatbettimebetsahabettarafbet