ਰਵਾਇਤੀ ਸ਼ਸਤਰਾਂ ਨਾਲ ਛੋਟੇ ਛੋਟੇ ਬੱਚਿਆਂ ਵਲੋ ਕਰਤਵ ਵਿਖਾ ਕੇ ਸੰਗਤਾਂ ਨੂੰ ਕੀਤਾ ਹੈਰਾਨ ।
ਜਲੰਧਰ(EN) ਹਰ ਸਾਲ ਦੀ ਤਰਾਂ ਇਸ ਸਾਲ ਵੀ ਜਲੰਧਰ ਦੀ ਸਿਰਮੋਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਤਰਰਾਸ਼ਟਰੀ ਗਤਕਾ ਦਿਹਾੜੇ ਤੇ ਕਮੇਟੀ ਦੇ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ “ਯੋਧੇ ਵੀਰ ਗਤਕਾ ਅਖਾੜੇ” ਦਾ ਜੱਥਾ ਭਾਈ ਪਾਰਸ ਸਿੰਘ ਖਾਲਸਾ ਦੀ ਅਗਵਾਈ ਵਿੱਚ 25 ਮੈਂਬਰੀ ਛੋਟੇ ਛੋਟੇ ਬੱਚੇ ਸ਼ਾਮਿਲ ਵੱਲੋਂ ਗਤਕਾ ਅਖਾੜਾ ਸਜਾਇਆ ਗਿਆ। ਜਿਸ ਨੂੰ ਦੇਖਣ ਲਈ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਛੋਟੇ ਛੋਟੇ ਬੱਚਿਆਂ ਵੱਲੋਂ ਹੈਰਤ ਅੰਗੇਜ਼ ਜੋਹਰ ਦਿਖਾ ਕੇ ਸੰਗਤਾਂ ਨੂੰ ਦੰਦਾਂ ਥੱਲੇ ਜੀਭ ਦੱਬਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਤੇ ਭਾਈ ਪਾਰਸ ਸਿੰਘ ਖਾਲਸਾ ਨੇ ਦੱਸਿਆ ਕਿ “ਯੋਧੇ ਵੀਰ ਗਤਕਾ ਅਖਾੜਾ” ਗਤਕੇ ਦੇ ਨਾਲ ਨਾਲ “ਯੋਧੇ ਵੀਰ ਸੰਗੀਤ ਅਕੈਡਮੀ” ਵੀ ਚਲਾ ਰਹੀ ਹੈ । ਜਿਸ ਵਿੱਚ ਬੱਚਿਆਂ ਨੂੰ ਸੰਗੀਤ ਅਤੇ ਕੀਰਤਨ ਨਾਲ ਜੋੜਿਆ ਜਾਂਦਾ ਹੈ ।ਉਹਨਾਂ ਕਿਹਾ ਜਿਸ ਤਰ੍ਹਾਂ “ਸਿੱਖ ਤਾਲਮੇਲ ਕਮੇਟੀ” ਵੱਲੋਂ ਸਿੱਖੀ ਕਾਰਜਾਂ ਨੂੰ ਉਤਸ਼ਾਹ ਅਤੇ ਲਗਨ ਨਾਲ ਕੀਤਾ ਜਾਂਦਾ ਹੈ ।ਉਹ ਹਰ ਸਿੱਖ ਜਥੇਬੰਦੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ (ਮੀਡੀਆ ਇੰਚਾਰਜ), ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ ,ਤੇ ਗੁਰਦੀਪ ਸਿੰਘ( ਕਾਲੀਆ ਕਲੋਨੀ) ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਨੇ ਜ਼ੁਲਮ ਦਾ ਮੁਕਾਬਲਾ ਕਰਨ ਅਤੇ ਗਰੀਬ ਦੀ ਰੱਖਿਆ ਕਰਨ ਹਰ ਸਿੱਖ ਨੂੰ ਸ਼ਸਤਰ ਬਖਸ਼ੇ ਹਨ ।ਜਿਸ ਨੂੰ ਅੱਜ ਕੱਲ ਦੀ ਪਨੀਰੀ ਭੁੱਲਦੀ ਜਾ ਰਹੀ ਹੈ। ਜਿਸ ਕਰਕੇ ਹੀ ਸਿੱਖ ਕੌਮ ਨਾਲ ਧੱਕਾ ਹੁੰਦਾ ਹੈ , ਉਹਨਾਂ ਕਿਹਾ ਕਿ ਹਰ ਸਿੱਖ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਵਾਇਤੀ ਸ਼ਸਤਰਾਂ ਦਾ ਧਾਰਨੀ ਹੋਣਾ ਪਵੇਗਾ। ਇਸ ਮੰਤਵ ਨੂੰ ਲੈ ਕੇ ਹੀ “ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਤਰਰਾਸ਼ਟਰੀ ਗਤਕਾ ਦਿਹਾੜਾ ਮਨਾਇਆ ਜਾਂਦਾ ਹੈ ,ਤਾਂ ਜੋ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਸਕਣ। ਇਸ ਮੌਕੇ ਯੋਧੇ ਵੀਰ ਗਤਕਾ ਅਖਾੜੇ ਦੇ ਸਮੂਹ ਮੈਂਬਰਾਂ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਭਾਈ ਪਾਰਸ ਸਿੰਘ ਖਾਲਸਾ ਨੂੰ ਦੁਮਾਲਾ ਅਤੇ ਸਰੋਪਾ ਭੇਟ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋ ਇਲਾਵਾ ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ, ਚੰਨੀ ਕਾਲੜਾ, ਆਦੀ ਹਾਜ਼ਰ ਸਨ।