07/13/2024 9:31 PM

ਗੁਰੂ ਨਗਰੀ ’ਚ 1 ਕਰੋੜ ਰੁਪਏ ਤੇ 30 ਕਿਲੋ ਸੋਨੇ ਦੀ ਲੁੱਟ, ਪਰਿਵਾਰ ਨੂੰ ਬਣਾਇਆ ਬੰਧਕ

ਅੰਮ੍ਰਿਤਸਰ- ਗੁਰੂ ਨਗਰੀ ‘ਚ  ਤੜਕੇ ਵੱਡੀ ਲੁੱਟ ਦੀ ਘਟਨਾ ਵਾਪਰੀ ਹੈ। ਦਰਾਅਸਰ ਤੜਕੇ 4.30 ਵਜੇ ਦੇ ਕਰੀਬ 4 ਨਕਾਬਪੋਸ਼ ਬਦਮਾਸ਼ ਅੰਮ੍ਰਿਤਸਰ ਕੋਰਟ ਰੋਡ ‘ਤੇ ਇੱਕ ਵਪਾਰੀ ਦੇ ਘਰੋਂ ਕਰੋੜਾਂ ਰੁਪਏ ਨਕਦੀ ਤੇ ਸੋਨਾ ਲੈ ਫਰਾਰ ਹੋ ਗਏ। ਮੁਲਜ਼ਮ ਇੱਕ ਬੋਲੈਰੋ ਵਿੱਚ ਸਵਾਰ ਹੋ ਆਏ ਸਨ ਜੋ ਘਰੋਂ 1 ਕਰੋੜ ਰੁਪਏ ਦੀ ਨਕਦੀ, ਕਰੀਬ ਤਿੰਨ ਕਿੱਲੋ ਸੋਨਾ ਅਤੇ ਇੱਕ ਮਹਿੰਗਾ ਹਥਿਆਰ ਲੈ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਅੰਮ੍ਰਿਤਸਰ ਦੇ ਕੋਰਟ ਰੋਡ ’ਤੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਦੱਸਿਆ ਕਿ ਤੜਕੇ 4.30 ਵਜੇ ਦੇ ਕਰੀਬ ਜਦੋਂ ਘਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਘਰ ਦੇ ਅੰਦਰ ਚਾਰ ਵਿਅਕਤੀ ਲੁਕੇ ਹੋਏ ਮਿਲੇ। ਇਸ ਤੋਂ ਬਾਅਦ ਉਹ ਔਰਤ ਨੂੰ ਖਿੱਚ ਕੇ ਅੰਦਰ ਲੈ ਗਏ ਅਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਮੁਲਜ਼ਮਾਂ ਕੋਲ ਪਿਸਤੌਲ ਸੀ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ।ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਇਸ ਮਾਮਲੇ ਵਿੱਚ ਕੁਝ ਸੀਸੀਟੀਵੀ ਕੈਮਰੇ ਵੀ ਕਬਜ਼ੇ ਵਿੱਚ ਲਏ ਗਏ ਹਨ। ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।