07/13/2024 8:37 PM

ਜਲ਼ੰਧਰ ਵੈਸਟ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਓਹਨਾਂ ਨੂੰ ਮੋਹਿੰਦਰ ਭਗਤ ਵਰਗੇ ਸ਼ਰੀਫ਼ ਇਮਾਨਦਾਰ ਨੇਕ ਉਮੀਦਵਾਰ ਮਿਲੇ- ਭੈਣ ਮਨਪ੍ਰੀਤ ਕੌਰ 

ਭਾਰਗੋ ਨਗਰ ਵਿੱਚ ਜਨਸਭਾ ਸਭਾ ਨੇ ਧਾਰਿਆ ਰੈਲੀ ਦਾ ਰੂਪ

ਜਲੰਧਰ ਵੇਸਟ ਵਿੱਚ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ

ਜਲੰਧਰ (EN) ਸ਼ੁਕਰਵਾਰ ਨੂੰ ਜਲੰਧਰ ਦੇ ਜਿਮਨੀ ਚੋਣ ਦੇ ਸੰਬੰਧ ਵਿੱਚ ਮਹਿੰਦਰ ਭਗਤ ਦੇ ਹੱਕ ਵਿੱਚ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਤੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਵਿਸ਼ੇਸ਼ ਰੂਪ ਵਿੱਚ ਭਾਰਗਵ ਨਗਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਆਏ ਇਸ ਮੌਕੇ ਭੈਣ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਦਾ ਖਿਆਲ ਰੱਖ ਰਹੀ ਹੈ ਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਲੋਕ ਪੱਖੀ ਫੈਸਲੇ ਲੈ ਰਹੇ ਹਨ ਇਹਨਾਂ ਫੈਸਲਿਆਂ ਤੋਂ ਲੋਕ ਬਹੁਤ ਖੁਸ਼ ਹਨ ਜਿਸ ਦਾ ਨਤੀਜਾ ਜਲੰਧਰ ਜਿਮਨੀ ਚੋਣ ਵਿੱਚ ਵੇਖਣ ਨੂੰ ਮਿਲੇਗਾ। ਉਹਨਾਂ ਨੇ ਕਿਹਾ ਕਿ ਮਹਿਲਾਵਾਂ ਲਈ ਜੋ ਸਨਮਾਨ ਰਾਸ਼ੀ ਘੋਸ਼ਿਤ ਕੀਤੀ ਗਈ ਸੀ ਉਹ ਕੁਝ ਹੀ ਸਮੇਂ ਵਿੱਚ ਪੂਰੀ ਕੀਤੀ ਜਾਵੇਗੀ।ਇਸ ਮੌਕੇ ਓਹਨਾ ਭਗਤ ਚੁੰਨੀ ਲਾਲ ਜੀ ਤਰੀਫ ਕਰਦੇ ਹੋਏ ਕਿਹਾ ਕਿ ਭਗਤ ਜੀ ਵਰਗੇ ਨੇਕ ਇਨਸਾਨ ਟਾਵੇਂ ਟਾਂਵੇ ਹੁੰਦੇ ਹਨ। ਓਹਨਾ ਕਿਹਾ ਕਿ ਵੈਸਟ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਓਹਨਾ ਨੂੰ ਮੋਹਿੰਦਰ ਭਗਤ ਜੀ ਵਰਗੇ ਸ਼ਰੀਫ਼ ਉਮੀਦਵਾਰ ਮਿਲੇ। ਇਸ ਮੌਕੇ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦਾ ਸਮ੍ਰਿਤੀ ਚਿੰਨ੍ਹ ਦੇ ਕੇ ਕਮੇਟੀ ਦੇ ਚੈਅਰਮੈਨ ਸੰਦੀਪ ਪਾਹਵਾ ਵਲੋਂ ਸਨਮਾਨਿਤ ਕੀਤਾ ਗਿਆ। इस ਇਸ ਮੌਕੇ ਓਹਨਾਂ ਦੇ ਨਾਲ ਐੱਮ ਐਲ ਏ ਰਮਨ ਅਰੋੜਾ ਜੀ ,ਬੀਬੀ ਰਾਜਵਿੰਦਰ ਕੌਰ ਥਿਆੜਾ ਹਲਕਾ, ਸੰਜੀਵ ਭਗਤ,ਸ਼ੋਭਾ ਭਗਤ,ਰਾਜੀਵ ਓਂਕਾਰ ਟਿੱਕਾ ਤੇ ਹੋਰ ਅਹੁਦੇਦਾਰਾ ਮਜੂਦ ਸਨ