ਜਲੰਧਰ, 15 ਜੁਲਾਈ (EN) ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜਲੰਧਰ ਰਿਟੇਲ ਰੀਜ਼ਨਲ ਦਫ਼ਤਰ ਦੀ ਟੀਮ ਵੱਲੋਂ ਆਪਣੇ ਅਧਿਕਾਰੀਆਂ, ਸਟਾਫ਼ ਅਤੇ ਡੀਲਰਾਂ ਨਾਲ ਮਿਲ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਅਲਫ਼ਾ ਮਹੇਂਦਰੂ ਫਾਊਂਡੇਸ਼ਨ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਸਹਿਯੋਗ ਨਾਲ ਜਲੰਧਰ ਰਿਟੇਲ ਰੀਜ਼ਨਲ ਦਫ਼ਤਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਸੁਨੀਲ ਕੁਮਾਰ (ਆਈ.ਏ.ਐਸ.), ਫੀਲਡ ਅਧਿਕਾਰੀ, ਪੰਜਾਬਨੇ ਕੀਤਾ। ਨਿਗਮ ਦੇ ਅਧਿਕਾਰੀਆਂ, ਡੀਲਰਾਂ ਅਤੇ ਡੀਲਰ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ਗਿਆ। ਇਸ ਮੌਕੇ ਸੁਨੀਲ ਕੁਮਾਰ ਅਤੇ ਕਾਰਪੋਰੇਸ਼ਨ ਦੇ ਮੁੱਖ ਖੇਤਰੀ ਮੈਨੇਜਰ ਬਨਾਏ ਸਿੰਘ ਨੇ ਖੂਨਦਾਨ ਨੂੰ ਮਹਾਨ ਦਾਨ ਦੱਸਦਿਆਂ ਕਿਹਾ ਕਿ ਖੂਨਦਾਨ ਕਰਕੇ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਮੁਖੀ ਸ੍ਰੀ ਰਮੇਸ਼ ਮਹਿੰਦਰੂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ 3 ਮਹੀਨਿਆਂ ਵਿੱਚ ਇੱਕ ਵਾਰ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਮੁੱਖ ਮਹਿਮਾਨ ਨੇ ਸੁਰੱਖਿਅਤ ਵਾਤਾਵਰਨ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਖੇਤਰੀ ਦਫਤਰ ਦੇ ਅਹਾਤੇ ਵਿੱਚ ਬੂਟੇ ਵੀ ਲਗਾਏ। ਹੀਰੋ ਹਾਰਟ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਐਚ.ਪੀ.ਸੀ.ਐਲ ਦੇ ਤੇਲ ਡਿਪੂ ਸੁੱਚੀਪਿੰਡ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਦਿਲ ਦੇ ਮਾਹਿਰ ਬਿਸ਼ਵਾ ਮੋਹਨ ਦੀ ਅਗਵਾਈ ਅਤੇ ਡਾ: ਅੰਕਿਤ ਅਤੇ ਡਾ: ਪ੍ਰਾਂਜਲ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਵਿੱਚ ਲੋੜਵੰਦਾਂ ਨੂੰ ਮੌਕੇ ’ਤੇ ਹੀ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਕਾਰਪੋਰੇਸ਼ਨ ਦੀਆਂ ਡੀਲਰਸ਼ਿਪਾਂ ਮੈਸਰਜ਼ ਗੁੱਡਵਿਲ ਪੈਟਰੋਮਾਰਟ ਅਤੇ ਮੈਸਰਜ਼ ਬਾਵਾ ਪੈਟਰੋ ਫਿਲੌਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਐਚ.ਪੀ.ਸੀ.ਐਲ ਦੇ ਜਲੰਧਰ ਰਿਟੇਲ ਖੇਤਰੀ ਦਫ਼ਤਰ ਦੀ ਟੀਮ ਵੱਲੋਂ ‘ਗੁਰੂ ਨਾਨਕ ਬੁਢਾਪਾ ਅਤੇ ਅਨਾਥ ਆਸ਼ਰਮ’ ਫਗਵਾੜਾ ਜਿਸ ਵਿੱਚਨੇ 80 ਦੇ ਕਰੀਬ ਬਜ਼ੁਰਗ ਆਸ਼ਰਿਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਅਤੇ ਉਨ੍ਹਾਂ ਨਾਲ ਕੇਕ ਕੱਟ ਕੇ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਕੀਤਾ।