ਬੱਬੂ ਮਾਨ ਸੁੱਚਾ ਸੂਰਮਾ ਦਾ ਦਿਲਚਸਪ ਅਤੇ ਧਮਾਕੇਦਾਰ ਟ੍ਰੇਲਰ ਰਿਲੀਜ਼  

 

ਜਲੰਧਰ (EN) ਫਿਲਮ ‘ਸੁੱਚਾ ਸੂਰਮਾ’ ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਦਾ ਟ੍ਰੇਲਰ ਆਖ਼ਿਰਕਾਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੀ ਸ਼ਾਨਦਾਰ, ਪਹਿਲੀ ਝਲਕ ਨੇ ਹੀ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ। ਇਹ ਧਮਾਕੇਦਾਰ ਟ੍ਰੇਲਰ ਭਾਵਨਾਵਾਂ ਨਾਲ ਭਰਪੂਰ ਹੈ। ਟ੍ਰੇਲਰ ਵਿੱਚ ਪਿਆਰ, ਨਫ਼ਰਤ, ਬਹਾਦਰੀ, ਦੋਸਤੀ, ਅਤੇ ਰਵਾਇਤੀ ਖੇਡਾਂ ਅਤੇ ਐਕਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਫ਼ਿਲਮ ਦੇ ਸ਼ਾਨਦਾਰ ਸਟਾਰ ਕਾਸਟ ਵਲੋਂ ਜ਼ਬਰਦਸਤ ਡਾਇਲਾਗ ਡਿਲੀਵਰੀ ਨੇ ਇਸ ਟ੍ਰੇਲਰ ਨੂੰ ਧਮਾਕੇਦਾਰ ਬਣਾ ਦਿੱਤਾ ਹੈ। ਫ਼ਿਲਮ ਦੀ ਵੱਡੀ ਸਟਾਰ ਕਾਸਟ ਹੈ, ਅਤੇ ਹਰ ਕਿਸੇ ਦਾ ਪ੍ਰਦਰਸ਼ਨ ਇਕ ਤੋਂ ਵੱਧ ਕੇ ਇਕ ਹੈ। ਹਰ ਇੱਕ ਕਿਰਦਾਰ ਫ਼ਿਲਮ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਘਟਨਾਵਾਂ ‘ਤੇ ਰੋਸ਼ਨੀ ਪਾਏਗੀ, ਜਿਨ੍ਹਾਂ ਨੇ ਉਸ ਨੂੰ ‘ਸੁੱਚਾ ਸੂਰਮਾ’ ਬਣਨ ਲਈ ਪ੍ਰੇਰਿਤ ਕੀਤਾ। ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।

ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet giriştipobetfixbetjojobetmatbet,matbet giriş,matbet güncel girişpadişahbetpadişahbet