ਸੰਗਤਾਂ ਲਈ ਲਗਾਏ ਗਏ ਫਰੂਟ ਦੇ ਲੰਗਰ।
ਜਲੰਧਰ (EN) ਧੰਨ ਧੰਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਪੁਰਬ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਦੇ ਸਬੰਧ ਵਿੱਚ ਅੱਜ ਮੁਹੱਲਾ ਗੋਬਿੰਦਗੜ੍ਹ ਤੋਂ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਸ਼ਤਾਬਦੀ ਵਹੀਰ ਕੱਢੀ ਗਈ । ਜਿਸ ਦੀ ਅਗਵਾਈ ਰਣਜੀਤ ਨਗਾਰੇ ਵੱਲੋਂ ਕੀਤੀ ਜਾ ਰਹੀ ਸੀ। ਜਿਸ ਸੰਬੰਧ ਵਿੱਚ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸਾਹ ਅਤੇ ਜੋਸ਼ ਵੇਖਣ ਨੂੰ ਮਿਲਿਆ। ਇਸ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਕਈ ਪ੍ਰਕਾਰ ਦੇ ਲੰਗਰ ਅਤੇ ਫੁੱਲਾਂ ਦੀ ਵਰਖਾ ਨਾਲ ਇਸ ਵਹੀਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਵੀ ਸਾਈਦਾਸ ਸਕੂਲ ਦੇ ਬਾਹਰ ਪੰਡਾਲ ਲਗਾ ਕੇ ਇਸ ਵਹੀਰ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਅਤੇ ਫਰੂਟ ਦੇ ਲੰਗਰ ਵੀ ਲਗਾਏ ਗਏ, ਇੱਥੇ ਕਵੀਸ਼ਰੀ ਜੱਥੇ ਵੱਲੋਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਕਮੇਟੀ ਤੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਤਜਿੰਦਰ ਸਿੰਘ ਸੰਤ ਨਗਰ(ਮੀਡੀਆ ਇੰਚਾਰਜ), ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ। ਕੀ ਇਹੋ ਜਿਹੀਆਂ ਸ਼ਤਾਬਦੀਆਂ ਬੜੇ ਹੀ ਕਰਮਾਂ ਨਾਲ ਨਸੀਬ ਹੁੰਦੀਆਂ ਹਨ। ਇਸ ਲਈ ਇਨਾ ਸ਼ਤਾਬਦੀਆਂ ਨੂੰ ਮਨਾਉਣ ਲਈ ਸਮੁੱਚੀਆਂ ਸਿੰਘ ਸਭਾਵਾਂ ਨੂੰ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਤਾਂ ਜੋ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕੇ। ਇਸ ਮੌਕੇ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਪਹਿਲ ਕਦਮੀ ਕਰਦਿਆਂ ਪੰਜ ਪਿਆਰਿਆਂ ਨੂੰ ਨੀਲੇ ਰੰਗ ਦੇ ਸਰੋਪਿਆ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਪੋਪਲੀ, ਗੁਰਵਿੰਦਰ ਸਿੰਘ ਨਾਗੀ, ਸੰਨੀ ਸਿੰਘ ਉਬਰਾਏ , ਹਰਜੋਤ ਸਿੰਘ ਲੱਕੀ, ਗੁਰਦੀਪ ਸਿੰਘ ਕਾਲੀਆ ਕਲੋਨੀ , ਹਰਸਿਮਰਨ ਸਿੰਘ ਪ੍ਰਿੰਸ, ਗੁਰਨਾਮ ਸਿੰਘ, ਨਰੰਗੀ ਬੋਬੀ ਬਹਲ, ਜਤਿੰਦਰ ਸਿੰਘ ਸੋਨੂ, ਅਮਰਜੀਤ ਸਿੰਘ, ਚਰਨਜੀਤ ਸਿੰਘ ਹਰਪ੍ਰੀਤ ਸਿੰਘ ਸੋਨੂ ,ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ,ਗੁਰਨਾਮ ਸਿੰਘ ,ਪਰਮਵੀਰ ਸਿੰਘ ਆਦੀ ਹਾਜ਼ਰ ਸਨ।