ਮਾਂ-ਧੀ ਨੇ ਮਸਾਂ ਬਚਾਈ ਜਾਨ,ਪਿਓ ਨੇ ਪੁੱਤ ਨੂੰ ਮਾਰੀ ਗੋਲੀ

ਪੰਜਾਬ ਦੇ ਸੰਗਰੂਰ ਤੋਂ ਦਿਲ ਦਹਿਲਾ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਹੀ ਆਪਣੇ ਪੁੱਤ ਦਾ ਵੈਰੀ ਬਣ ਗਿਆ। ਚੀਮਾ ਦੇ ਇੱਕ ਨੌਜਵਾਨ ਦਾ ਉਸ ਦੇ ਪਿਤਾ ਵੱਲੋਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਘਰ ‘ਚ ਮੌਜੂਦ ਮਾਂ-ਧੀ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਪੁਲਿਸ ਨੇ ਲਾਸ਼ ਦਾ ਸਥਾਨਕ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਥਾਣਾ ਚੀਮਾ ਦੇ ਮੁਖੀ  ਨੇ ਦੱਸਿਆ ਕਿ ਰਵੀਨਾ ਰਾਣੀ ਉਰਫ਼ ਪਰਮਜੀਤ ਕੌਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਅਮਨਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਜੋ ਕਿ ਫ਼ੌਜ ਵਿੱਚੋਂ ਸੇਵਾਮੁਕਤ ਹਨ ਅਤੇ ਹੁਣ ਪ੍ਰਾਈਵੇਟ ਨੌਕਰੀ ਕਰਦੇ ਹਨ। ਗੋਪਾਲ ਸਿੰਘ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਘਰ ‘ਚ ਹਮੇਸ਼ਾ ਝਗੜਾ ਰਹਿੰਦਾ ਸੀ। ਇਸ ਦੌਰਾਨ ਬੀਤੀ ਰਾਤ ਕਰੀਬ 11 ਵਜੇ ਗੋਪਾਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਸ ਮਾਮਲੇ ਸਬੰਧੀ ਗੋਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਦੀ ਭੈਣ ਨੇ ਰੋਂਦੇ ਹੋਏ ਕਿਹਾ, ਮੇਰੇ ਪਿਤਾ ਨੇ ਮੇਰੇ ਭਰਾ ਨੂੰ ਮਾਰਿਆ, ਉਸ ਨੂੰ ਫਾਂਸੀ ਦੀ ਸਜ਼ਾ ਦਿਓ। ਮਾਮਲੇ ਦਾ ਪਤਾ ਲਗਦਿਆਂ ਹੀ ਪੂਰਾ ਪਿੰਡ ਮ੍ਰਿਤਕ ਦੇ ਘਰ ਪਹੁੰਚ ਗਿਆ। ਅਮਨਦੀਪ ਸਿੰਘ ਦੀ ਮੌਤ ਕਾਰਨ ਉਸ ਦੇ ਘਰ ਸੋਗ ਦੀ ਲਹਿਰ ਛਾ ਗਈ ਹੈ।

hacklink al hack forum organik hit kayseri escort mariobet girişdeneme bonusu veren sitelergrandpashabetescortPin up yuklefixbetdinamobetkralbet - kralbet girişmersobahismaltcasinomatadorbet, matadorbet girişmarsbahisbuy drugs nowpubg mobile ucsuperbetphantomgrandpashabetcratosroyalbetGrandpashabetTumbetpusulabetatlasbetholiganbetholiganbetholiganbetholiganbetholiganbetgrandpashabet1xbet7slotssahabetGanobetİzmir escort