ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸ਼ੁੱਕਰਵਾਰ ਨੂੰ ਯੂਕੇ ਨੂੰ ਰਵਾਨਾ ਹੋ ਗਏ। ਉਨ੍ਹਾਂ ਨੇ ਇਹ ਫਲਾਈਟ ਚੰਡੀਗੜ੍ਹ ਤੋਂ ਫੜੀ ਹੈ। ਉਨ੍ਹਾਂ ਦੇ ਵਿਦੇਸ਼ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨ ਵਿਚ ਇਕ ਵਾਰ ਫਿਰ ਹਲਚਲ ਪੈਦਾ ਹੋ ਗਈ ਹੈ। ਲੰਘੇ ਮਹੀਨੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਕ ਅਲਟੀਮੇਟਿਮ ਦੇ ਕੇ ਵਿਦੇਸ਼ ਜਾਣ ਦੀ ਗੱਲ ਕਹੀ ਸੀ ਪਰ ਉਹ ਜਲਦੀ ਹੀ ਦੇਸ਼ ਵਾਪਸ ਆਉਣਗੇ।
ਤਸਵੀਰਾਂ ਵਿਚ ਉਹ ਏਅਰਪੋਰਟ ਦੇ ਅੰਦਰ ਜਾਂਦੇ ਹੋਏ ਇੰਮੀਗ੍ਰੇਸ਼ਨ ਚੈੱਕ ਇਨ ਕਰਦੇ ਹੋਏ ਸਾਫ ਦਿਖਾਈ ਦੇ ਰਹੇ ਹਨ। ਸੂਚਨਾ ਹੈ ਕਿ ਅੱਜ ਉਹ ਮੁਹਾਲੀ ਏਅਰਪੋਰਟ ਤੋਂ ਯੂਕੇ ਲਈ ਰਵਾਨਾ ਹੋ ਗਏ ਹਨ।
