ਸੂਟਕੇਸ ‘ਚੋਂ ਮਿਲੀ ਲਾਸ਼ ਦਾ ਖੁੱਲ੍ਹਿਆ ਭੇਤ

ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਸੂਟਕੇਸ ’ਚ ਮਿਲੀ ਲਾਸ਼ ਦਾ ਮਾਮਲਾ ਸੀ. ਆਈ. ਏ. ਸਟਾਫ਼ ਤੇ ਜੀ. ਆਰ. ਪੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਸੁਲਝਾ ਲਿਆ ਗਿਆ ਹੈ।

ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਸੂਟਕੇਸ ’ਚ ਮਿਲੀ ਲਾਸ਼ ਦੀ ਸਨਾਖ਼ਤ ਮੁਹੰਮਦ ਸ਼ਮੀਮ (Shameem) ਉਰਫ਼ ਬੱਬਲੂ ਮੂਲ ਨਿਵਾਸੀ ਕਟਿਹਾਰ (ਬਿਹਾਰ) ਹਾਲ ਵਾਸੀ ਗਦਈਪੁਰ ਵਜੋਂ ਹੋਈ ਹੈ।

ਸੀ. ਸੀ. ਟੀ. ਵੀ. (CCTV) ਫੁਟੇਜ਼ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਦੋਸ਼ੀ ਇਸ਼ਫਾਕ ਨੂੰ ਸੀ. ਆਈ. ਏ. ਸਟਾਫ਼ ਤੇ ਜੀ. ਆਰ. ਪੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ਼ਫਾਕ ਦੀ ਭੈਣ ਬੱਬਲੂ ਦੇ ਚਾਚੇ ਦੇ ਮੁੰਡੇ ਨਾਲ ਵਿਆਹੀ ਹੋਈ ਸੀ, ਜਿਸ ਨੂੰ ਉਹ ਤੰਗ ਪ੍ਰੇਸ਼ਾਨ ਕਰਦੇ ਸਨ। ਇਸ਼ਫਾਕ ਨੇ ਰੰਜਿਸ਼ ਤਹਿਤ ਘਟਨਾ ਨੂੰ ਅੰਜਾਮ ਦਿੱਤਾ, ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜਲੰਧਰ ਰੇਲਵੇ ਸਟੇਸ਼ਨ (Railway Station) ’ਤੇ ਅਫਰਾ-ਤਫ਼ਰੀ ਦਾ ਮਾਹੌਲ ਬਣ ਗਿਆ ਸੀ, ਜਦੋਂ ਲੋਕਾਂ ਨੇ ਸਟੇਸ਼ਨ ਦੇ ਬਾਹਰ ਇੱਕ ਲਾਵਾਰਿਸ ਸੂਟਕੇਸ ਪਿਆ ਮਿਲਿਆ ਸੀ, ਜਦੋਂ ਪੁਲਿਸ ਵਲੋਂ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ’ਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ।

ਸੂਟਕੇਸ ’ਚ ਲਾਸ਼ ਮਿਲਣ ਤੋਂ ਬਾਅਦ ਡੌਗ ਸਕੁਏਡ (Dog Squad) ਨੂੰ ਮੌਕੇ ’ਤੇ ਬੁਲਾਇਆ ਗਿਆ। ਰੇਲਵੇ ਸਟੇਸ਼ਨ ਦੇ ਨਾਲ ਨਾਲ ਪੈਂਦੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਕੀਤੀ ਗਈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortjojobetsahabetpadişahbetpadişahbet