ਅਗਰ ਨਸ਼ਾ ਛੱਡ ਕੇ ਸਾਡੇ ਕੋਲ ਆਉਂਦਾ ਹੈ ਉਸ ਨੂੰ ਫਰੀ ਵਿੱਚ ਜਿਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ:- ਸੁਨੀਲ ਕੁਮਾਰ
ਜਲੰਧਰ: (EN) ਬੀਤੇ ਦਿਨ ਦੀਪ ਨਗਰ ਵਿਖੇ SFG ਮਾਸਿਕ ਬਾਡੀ ਬਿਲਡਿੰਗ ਲੀਗ ਕਰਵਾਈ ਗਈ । ਜਿਸ ਵਿੱਚ ਬਹੁਤ ਸਾਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਅਤੇ ਇਸ ਵਿੱਚ ਸਾਰੇ ਬਾਡੀ ਬਿਲਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਵੇਂ ਕਿ ਅੱਠਵੇਂ ਨੰਬਰ ਤੇ ਸਮਰਥ 7ਵੇਂ ਸਥਾਨ ‘ਤੇ, ਵੀਰੇਸ਼, ਸਚਿਨ 6ਵੇਂ ਸਥਾਨ ‘ਤੇ, ਮਯੰਕ 5ਵੇਂ ਸਥਾਨ ‘ਤੇ, ਕ੍ਰਿਸ਼ ਚੌਥੇ ਸਥਾਨ ‘ਤੇ, ਕਪਿਲ ਕਲਿਆਣ ਤੀਸਰੇ ਸਥਾਨ ‘ਤੇ, ਅਮਿਤ ਬੰਗੜ ਦੂਜੇ ਸਥਾਨ ‘ਤੇ ਅਤੇ ਲੀਗ ਜੇਤੂ ਦਲੀਪ ਸਿੰਘ ਨੂੰ ਟਰਾਫੀ ਦਾ ਬੈਗ ਮਿਲਿਆ | ਅਤੇ ਸਿਟੀ ਵੱਲੋਂ ਲੀਗ ਦੇ ਜੇਤੂ ਦਲੀਪ ਸਿੰਘ ਨੂੰ ਟਰਾਫੀ, ਬੈਗ, 15000 ਰੁਪਏ ਦੇ ਸਪਲੀਮੈਂਟ, 2100 ਰੁਪਏ ਨਕਦ ਆਦਿ ਕਈ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਸੁਨੀਲ ਕੁਮਾਰ ਨੇ ਕਿਹਾ ਕਿ ਜਿੰਮ ਨੂੰ ਕਰਨਾ ਇਹ ਇੱਕ ਲੜਾਈ ਹੈ। ਨਸ਼ੇ ਦੇ ਖਿਲਾਫ ਜੇਕਰ ਕੋਈ ਬੱਚਾ ਨਸ਼ਾ ਛੱਡ ਕੇ ਜਿਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਮੁਫਤ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਹੋ ਸਕਦਾ ਹੈ ਕਿ ਅਸੀਂ ਕਿਸੇ ਮਾਂ ਦੇ ਬੱਚੇ ਨੂੰ ਨਸ਼ੇ ਦੀ ਲੱਤ ਤੋਂ ਬਚਾ ਸਕੀਏ। ਇਸ ਨਾਲ ਸਾਰੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ। ਆਉਣ ਵਾਲੀ 10 ਨਵੰਬਰ ਨੂੰ SFG ਕਲਾਸਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕੈਂਟ ਵਿਖੇ ਕਰਵਾਈ ਜਾਵੇਗੀ ਤੇ ਤੁਹਾਨੂੰ ਉਸ ਦੀ ਤਿਆਰੀ ਬੜੀ ਜ਼ੋਰਾਂ ਸ਼ੋਰਾਂ ਨਾਲ ਕਰਨੀ ਪਵੇਗੀ। ਇਸ ਮੌਕੇ ਤੇ ਆਏ ਹੋਏ ਪੱਤਰਕਾਰ ਕੁਲਪ੍ਰੀਤ ਸਿੰਘ ਏਕਮ, ਰੋਹਿਤ ਅਰੋੜਾ, ਵਿਸ਼ਾਲ ਕੁੰਦਰਾ, ਪਵਨ ਅਤੇ ਅਨੀਸ਼ ਠਾਕੁਰ ਹਾਜ਼ਰ ਸਨ। ਸੁਨੀਲ ਕੁਮਾਰ ਨੇ ਆਏ ਹੋਏ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਤੇ ਦਿਲੋਂ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਪੱਤਰਕਾਰ ਭਾਈਚਾਰਾ ਮੇਰੇ ਨਾਲ ਹਮੇਸ਼ਾ ਦੁੱਖ ਸੁੱਖ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ।