ਜੇਕਰ ਸਰਕਾਰ ਨੇ ਮੰਡੀਆਂ ਵਿਚ ਕਿਸਾਨਾਂ ਦੀ ਬੇਕਦਰੀ ਨਾ ਰੋਕੀ ਤਾਂ 16 ਨੂੰ ਕਿਸਾਨ ਜਥੇਬੰਦੀਆਂ ਦੇਣਗੀਆਂ ਐਸ.ਡੀ.ਐਮ ਦਫ਼ਤਰ ਸ਼ਾਹਕੋਟ ਅੱਗੇ ਧਰਨਾਂ।
ਪੰਜਾਬ ਵਿੱਚ ਝੋਨੇ ਦੀ ਵਾਢੀ ਦਾ ਕੰਮ ਜ਼ੋਰਾਂ ਤੇ ਹੈ ਪਰ ਸਰਕਾਰ ਦੀ ਨਲੈਕੀ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ।ਮੰਡੀਆਂ ਵਿੱਚ ਝੋਨੇ ਦੀ ਪਰਚੇਜ਼ ਨਾ ਪੈਣ ਕਰਕੇ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਝੋਨੇ ਦੇ ਢੇਰ ਲੱਗੇ ਹੋਏ ਹਨ ਅਤੇ ਫਸਲ ਖਰਾਬ ਹੋ ਰਹੀ ਹੈ ਇਸ ਦੇ ਸਬੰਧ ਵਿੱਚ ਬੀਤੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ,ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ,ਅਤੇ ਬੀ.ਕੇ.ਯੂ.ਉਗਰਾਹਾਂ ਜਥੇਬੰਦੀਆਂ ਦੇ ਆਗੂਆਂ ਦੁਆਰਾ ਮੀਟਿੰਗ ਕਰਕੇ ਮਤਾ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਝੋਨੇ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਨਹੀ ਚਲਾਉਂਦੀ ਤਾਂ 16 ਅਕਤੂਬਰ ਨੂੰ ਜਥੇਬੰਦੀਆਂ ਮਿਲ ਕੇ ਐਸ ਡੀ ਐਮ ਦਫ਼ਤਰ ਸ਼ਾਹਕੋਟ ਵਿਖੇ ਧਰਨਾਂ ਦੇਣਗੀਆਂ ਅਤੇ ਅਗਲੇ ਐਕਸ਼ਨ ਦਾ ਐਲਾਨ ਵੀ ਕਰਨਗੀਆਂ ।ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ,ਜਿਲਾ ਸਕੱਤਰ ਰਜਿੰਦਰ ਸਿੰਘ ਨੰਗਲ ਅੰਬੀਆਂ ,ਜਿਲਾ ਖਜਾਨਚੀ ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਲਵਪ੍ਰੀਤ ਸਿੰਘ ਕੋਟਲੀ ਖਜਾਨਚੀ ਜ਼ੋਨ ਸ਼ਾਹਕੋਟ,ਬੀ. ਕੇ.ਯੂ. ਉਗਰਾਹਾਂ ਦੇ ਜਿਲਾ ਸਕੱਤਰ ਮਾ. ਗੁਰਚਰਨ ਸਿੰਘ ਚਾਹਲ ,ਜਿਲਾ ਖਜਾਨਚੀ ਜਸਪਾਲ ਸਿੰਘ,ਜਿਲਾ ਆਗੂ ਹਜ਼ਾਰਾਂ ਸਿੰਘ ,ਜਰਨੈਲ ਸਿੰਘ ਸਲੇਚਾਂ,ਅਮਰਜੀਤ ਸਿੰਘ ਮੂਲੇਵਾਲ,ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ,ਜਿਲਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।