ਜਲੰਧਰ 31 ਮਾਰਚ (EN) ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਦੇ ਸੱਦੇ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਘਰ ਅੱਗੇ ਧਰਨਾ ਦੇ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।
ਅੱਜ ਦੇ ਰੋਸ ਪ੍ਰਦਰਸ਼ਨ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਹੇਠ ਅਤੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ , ਸੂਬਾ ਮੀਤ ਜਸਵੀਰ ਸਿੰਘ ਪਿਦੀ ਉਚੇਚੇ ਤੌਰ ਤੇ ਪਹੁੰਚੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਭਗਵੰਤ ਮਾਨ ਸਰਕਾਰ ਨੇ ਜੋ ਸ਼ੰਭੂ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਉੱਤੇ ਤਸ਼ੱਦਦ ਕੀਤਾ ਹੈ । ਉਹ ਅੱਤ ਨਿੰਦਣ ਯੋਗ ਵਰਤਾਰਾ ਹੈ ਜੋ ਅੱਜ ਵੀ ਜਾਰੀ ਹੈ ਉਹ ਜਲੰਧਰ ਵਿੱਚ ਅੱਜ ਦੇਖਣ ਨੂੰ ਮਿਲਿਆ ਜੋ ਅੱਜ ਕਿਸਾਨ ਮਜਦੂਰ ਆਪਣਾ ਇਕੱਠ ਕਰਕੇ ਜਲੰਧਰ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਘਰ ਮੂਹਰੇ ਧਰਨਾ ਦੇਣ ਆ ਰਹੇ ਸਨ ਉਹਨਾਂ ਨੂੰ ਤਿੰਨ ਜਗ੍ਹਾ ਤੇ ਬੈਰੀਗੇਟਿੰਗ ਕਰਕੇ ਰੋਕਿਆ ਗਿਆ ਪਰ ਕਿਸਾਨਾਂ ਦੇ ਗੁੱਸੇ ਅੱਗੇ ਪੁਲਿਸ ਖੜ ਨਾ ਸਕੀ ਅਤੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਮੰਤਰੀ ਦੇ ਬੂਹੇ ਅੱਗੇ ਜਾ ਕੇ ਧਰਨਾ ਲਗਾਇਆ ਇਹ ਤੇ ਇਸ ਮੌਕੇ ਕਿਸਾਨ ਮਜ਼ਦੂਰ ਅਤੇ ਕਿਸਾਨ ਬੀਬੀਆਂ ਦੇ ਨਾਲ ਧੱਕਾ ਮੁੱਕੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰ ਫਿਰ ਵੀ ਕਿਸਾਨਾਂ ਦਾ ਭਾਰੀ ਇਕੱਠ ਕਾਰਨ ਕਰਕੇ ਉਨਾਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ । ਇਸ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਦੇ ਨਾਲ ਹੀ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪਿਦੀ ਵੱਲੋਂ ਮੰਗਾਂ ਨੂੰ ਪੜ੍ਹ ਕੇ ਸੁਣਾਇਆ ਗਿਆ
ਵਿਸ਼ਾ 31 ਮਾਰਚ ਨੂੰ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਲੱਗਣ ਜਾ ਰਹੇ ਧਰਨਿਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਗਾਂ ।
1. ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਸਮੇਤ 12 ਮੰਗਾਂ ਦੇ ਜਲਦ ਹੱਲ ਕੀਤੇ ਜਾਣ।
2. 19 ਮਾਰਚ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਦੇ ਕਿਸਾਨੀ ਅੰਦੋਲਨ ਦੌਰਾਨ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਉਖੇੜਨ ਦੀ ਕਾਰਵਾਈ ਕਾਰਨ ਹੋਏ ਹਰ ਤਰਹਾਂ ਦੇ ਮਾਲੀ ਨੁਕਸਾਨ ਦੀ ਭਰਭਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ। ਜਿਵੇਂ ਚੋਰੀ ਹੋਇਆ ਸਮਾਨ ,ਟਰੈਕਟਰ ਟਰਾਲੀਆਂ , ਏਸੀ , ਫਰਿਜ , ਪੱਖੇ , ਟੈਂਟ , ਸਟੇਜ , ਸਪੀਕਰ , ਲੰਗਰ , ਮੋਟਰਸਾਈਕਲ , ਪਾਣੀ ਵਾਲੀਆਂ ਮੋਟਰਾਂ , ਕੂਲਰ , ਪਾਣੀ ਵਾਲੀਆਂ ਟੈਂਕੀਆਂ , ਕੰਪਿਊਟਰ , ਅਲਮਾਰੀਆਂ , ਮੰਜੇ , ਸੋਲਰ ਪੈਨਲ , ਕੁਰਸੀਆਂ , ਮੇਜ਼ , ਨਗਦੀ, ਗੱਦੇ , ਦਰੀਆਂ , ਮੈਟ , ਲੰਗਰ , ਬਰਤਨ , ਮੋਬਾਈਲ , ਕੱਪੜੇ , ਕੰਬਲ , ਗੈਸ , ਸਿਲਿੰਡਰ , ਚੁੱਲੇ , ਭੱਠੀਆਂ ਹੋਰ ਵੀ ਸਮਾਨ ।
3. ਪੁਲਿਸ ਵੱਲੋਂ ਮੋਰਚਿਆਂ ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨ ਮਜ਼ਦੂਰਾਂ ਦੀ ਕੁੱਟਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਤੇ 20 ਮਾਰਚ ਨੂੰ ਸ਼ੰਭੂ ਮੋਰਚੇ ਤੇ ਲਾਠੀਆਂ ਨਾਲ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਬੂ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ ।
4. ਸਰਕਾਰ ਦੀ ਸ਼ਹਿਦ ਤੇ ਜਿੰਨਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੰਬੂ ਖਨੌਰੀ ਤੇ ਚੋਰੀ ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਅਜਿਹੇ ਅਨਸਰਾਂ ਤੇ ਤੁਰੰਤ ਬਣਦੀਆਂ ਧਾਰਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਅਤੇ ਟਰਾਲੀਆਂ ਜਾਂ ਹੋਰ ਸਮਾਨ ਚੋਰੀ ਹੋਣ ਦੇ ਇਸ ਸਾਰੇ ਘਟਨਾ ਕਰਮ ਦੇ ਪਿੱਛੇ ਸਾਜਿਸ਼ ਵਿੱਚ ਸ਼ਾਮਿਲ ਵਿਧਾਇਕ ਗੁਰਲਾਲ ਘਨੌਰ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ।
ਹਲਕਾ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਘਰ ਅੱਗੇ ਸ਼ਾਂਤਮਈ ਤਰੀਕੇ ਨਾਲ ਧਰਨਾ ਲਾਉਣ ਆਏ ਕਿਸਾਨਾਂ ਦੇ ਤਸ਼ੱਦਦ ਕੀਤਾ ਹੈ ਅਤੇ ਸਮਾਨ ਵੀ ਖੋਹਿਆ ਹੈ ਉਸ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਵਿਧਾਇਕ ਵਿਰੁੱਧ ਸਰਕਾਰ ਕਾਰਵਾਈ ਕਰੇ । ਧਾਰਨਾ ਲਾਉਣਾ ਸੰਵਿਧਾਨਿਕ ਹੱਕ ਹੈ ਇਸ ਕਰਕੇ ਖੋਇਆ ਨਹੀਂ ਜਾ ਸਕਦਾ ਆਗੂਆਂ ਕਿਹਾ ਕਿ ਸ਼ੰਭੂ ਖਨੌਰੀ ਬਾਰਡਰਾਂ ਨੇ ਟਰਾਲੀਆਂ ਸਮੇਤ ਚੋਰੀ ਹੋਏ ਜਾਂ ਡੈਮੇਜ ਹੋਏ ਸਾਰੇ ਸਮਾਨ ਸਰਕਾਰ ਭਰਭਾਈ ਕਰੇ ਸਮਾਨ ਚੋਰੀ ਕਰਨ ਜਾਂ ਕਰਵਾਉਣ ਵਾਲੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਤੇ ਕਾਰਵਾਈ ਕਰਕੇ ਜੇਲ ਵਿੱਚ ਬੰਦ ਕੀਤਾ ਜਾਵੇ ਐਮਐਸਪੀ ਸਮੇਤ 12 ਮੰਗਾਂ ਲਾਗੂ ਕੀਤੀਆਂ ਜਾਣ । ਇਸ ਮੌਕੇ ਜ਼ਿਲ੍ਹਾ ਸਕੱਤਰ ਰਜਿੰਦਰ ਨੰਗਲ ਅੰਬੀਆਂ , ਬੀਬੀ ਅਮਰਜੀਤ ਕੌਰ ਚੱਕ ਬਾਹਮਣੀਆਂ , ਬੀਬੀ ਪਰਮਜੀਤ ਕੌਰ ਰੇੜਵਾਂ , ਬੀਬੀ ਹਰਜਿੰਦਰ ਕੌਰ ਪੂਨੀਆਂ , ਵੱਸਣ ਸਿੰਘ ਕੋਠਾ , ਕਿਸ਼ਨ ਦੇਵ ਮਿਆਣੀ , ਨਿਰਮਲ ਸਿੰਘ ਪੂਨੀਆ , ਬਲਵਿੰਦਰ ਸਿੰਘ ਜਲਾਲਪੁਰ ਕਲਾਂ , ਦਿਲਬਾਗ ਸਿੰਘ ਰਾਈਵਾਲ , ਮੱਖਣ ਸਿੰਘ ਨੱਲ , ਬਲਵੀਰ ਸਿੰਘ ਮੁੰਡੀ ਸ਼ਹਿਰੀਆਂ , ਸੁਖਜਿੰਦਰ ਸਿੰਘ ਹੇਰਾਂ , ਸ਼ੇਰ ਸਿੰਘ ਰਾਮੇ , ਹਰਫੂਲ ਸਿੰਘ ਰਾਜੇਵਾਲ , ਜਗਤਾਰ ਸਿੰਘ ਚੱਕ ਬਾਮਣੀਆਂ , ਸਤਿਨਾਮ ਸਿੰਘ ਇਕਬਾਲ ਸਿੰਘ ਮਡਿਆਲਾ , ਗੁਰਮੁਖ ਸਿੰਘ ਪਿਪਲੀ , ਤਰਸੇਮ ਸਿੰਘ ਕਾਲਾ ਜਾਣੀਆ , ਗੁਰਚਰਨ ਸਿੰਘ , ਕੁਲਦੀਪ ਸਿੰਘ , ਰਣਜੋਧ ਸਿੰਘ , ਸਹਿਜ ਪ੍ਰੀਤ ਸਿੰਘ ਜਾਣੀਆ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ । ਜਾਰੀ ਕਰਤਾ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆ – 98154-07811
