ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਤਕਸਿਮ ਸਕੁਆਇਰ ‘ਚ ਬੰਬ ਧਮਾਕਾ ਹੋਇਆ, ਜਿਸ ‘ਚ ਕੁੱਲ 11 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਐਤਵਾਰ (13 ਨਵੰਬਰ) ਨੂੰ ਇਸਤਾਂਬੁਲ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ‘ਚ ਉਸ ਸਮੇਂ ਹੋਇਆ ਜਦੋਂ ਉੱਥੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।
ਧਮਾਕੇ ਤੋਂ ਬਾਅਦ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਖਬਰਾਂ ਮੁਤਾਬਕ ਧਮਾਕੇ ਤੋਂ ਬਾਅਦ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਅਸੀਂ ਇਸ ਵਿਸ਼ੇ ‘ਤੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।
ਵੀਡੀਓ ‘ਚ ਧਮਾਕਾ ਘੱਟ ਤੀਬਰਤਾ ਦਾ ਦਿਖਾਈ ਦੇ ਰਿਹਾ ਹੈ। ਸਥਾਨਕ ਰਿਪੋਰਟਾਂ ਮੁਤਾਬਕ ਧਮਾਕਾ ਸ਼ਾਮ 4:15 ਵਜੇ (ਤੁਰਕੀ ਸਮੇਂ) ‘ਤੇ ਹੋਇਆ। ਤੁਰਕੀ ਵਿੱਚ ਇਹ ਧਮਾਕਾ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 2017 ਅਤੇ 2015 ‘ਚ ਇਸਲਾਮਿਕ ਸਟੇਟ ਅਤੇ ਕੁਝ ਕੁਰਦ ਸਮੂਹਾਂ ਨੇ ਇੱਥੇ ਧਮਾਕੇ ਕੀਤੇ ਸਨ।
ਔਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਭੀੜ-ਭੜੱਕੇ ਵਾਲੀ ਸੜਕ ‘ਤੇ ਅੱਗ ਦਾ ਗੋਲਾ ਦੇਖਿਆ ਜਾ ਸਕਦਾ ਹੈ। ਧਮਾਕੇ ਦੇ ਸਮੇਂ ਕਈ ਲੋਕ ਸੜਕ ‘ਤੇ ਚੱਲ ਰਹੇ ਸਨ। ਇਸਤਾਂਬੁਲ ਦੇ ਮੇਅਰ ਏਕਰੇਮ ਇਮਾਮੋਗਲੂ ਦੇ ਅਨੁਸਾਰ, ਧਮਾਕਾ ਮੱਧ ਇਸਤਾਂਬੁਲ ਵਿੱਚ ਐਤਵਾਰ ਨੂੰ ਹੋਇਆ, ਜਿਸ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ। ਇਮਾਮੋਗਲੂ ਨੇ ਟਵਿੱਟਰ ‘ਤੇ ਲਿਖਿਆ, “ਇਸਟਿਕਲਾਲ ਸਟਰੀਟ ‘ਤੇ ਧਮਾਕੇ ਤੋਂ ਬਾਅਦ, ਸਾਡੀ ਪੁਲਿਸ ਅਤੇ ਸਿਹਤ ਟੀਮਾਂ ਸਹਾਇਤਾ ਲਈ ਇਕੱਠੀਆਂ ਹੋਈਆਂ ਹਨ। ਡਰ ਅਤੇ ਦਹਿਸ਼ਤ ਪੈਦਾ ਕਰਨ ਵਾਲੀਆਂ ਪੋਸਟਾਂ ਤੋਂ ਬਚਣਾ ਜ਼ਰੂਰੀ ਹੈ।”