05/10/2024 8:22 AM

ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 10 ਗ੍ਰਾਮ ਹੈਰੋਇਨ ਬ੍ਰਾਮਦਗੀ ਕੀਤੀ ਗਈ।

ਆਦਮਪੁਰ ਜਲੰਧਰ ਦਿਹਾਤੀ ( ਨਿਖਿਲ ਸ਼ਰਮਾ )ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ: ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 24.11.2022 ਨੂੰ ਐਸ.ਆਈ. ਉਪ ਪੁਲਿਸ ਕਪਤਾਨ ਸਬ- ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਡਮੁੰਡਾ ਦੇ ਸਵਾਗਤੀ ਗੇਟ ਪਾਸ ਪੁਜੀ ਤਾ ਇਕ ਘਰ ਵਿਚ ਇਕ ਨੌਜਵਾਨ ਨਿਕਲਿਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਜਾਮਾ ਦੀ ਸੱਜੀ ਜੇਬ ਵਿਚੋ ਇਕ ਲਿਫਾਫਾ ਕਢ ਕੇ ਖੇਤਾ ਵੱਲ ਨੂੰ ਸੁੱਟ ਕੇ ਮੋਕਾ ਤੋ ਭੱਜਣ ਲੱਗਾ ਜਿਸਨੂੰ ਪੁਲਿਸ ਪਾਰਟੀ ਵਲੋਂ ਸ਼ਕ ਦੀ ਬਿਨਾਹ ਤੇ ਮੋਕਾ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਨਰੰਕਾਰ ਸਿੰਘ ਉਰਫ ਜੁਗਨੂ ਪੁਤਰ ਉਕਾਰ ਸਿੰਘ ਵਾਸੀ ਡਮੂੰਡਾ ਥਾਣਾ ਆਦਮਪੁਰ ਜਿਲਾ ਜਲੰਧਰ ਦੱਸਿਆ ਅਤੇ ਇਸ ਵਲੋ ਖੇਤ ਵਿਚ ਸੁੱਟੇ ਮੋਮੀ ਲਿਫਾਫਾ ਨੂੰ ਚੁੱਕ ਕੇ ਖੋਲ ਕੇ ਚੈੱਕ ਕੀਤਾ ਤਾ ਵਿਚ ਹੈਰੋਇਨ ਬ੍ਰਾਮਦਾ ਹੋਈ।ਜਿਸ ਦਾ ਇਲੈਕਟ੍ਰੋਨਿਕ ਕੰਡਾ ਨਾਲ ਵਜਨ ਕਰਨ ਤੇ 10 ਗ੍ਰਾਮ ਹੈਰੋਇੰਨ ਹੋਈ ਤੇ ਮੁਕੱਦਮਾ ਨੰਬਰ 194 ਮਿਤੀ 24.11.2022 ਅ/ਧ 21(ਬੀ)-61-85 ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨਰੰਕਾਰ ਸਿੰਘ ਉਰਫ ਜੁਗਨੂ ਪੁੱਤਰ ਉਕਾਰ ਸਿੰਘ ਵਾਸੀ ਡਮੂੰਡਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਜਿਸਨੂੰ ਕੱਲ 25.11.2022 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਬ੍ਰਾਮਦਗੀ:-

1) 10 ਗ੍ਰਾਮ ਹੈਰੋਇਨ

Related Posts