03/01/2024 10:02 PM

ਜਲੰਧਰ ‘ਚ ਪਏਗੀ ਅਪਰਾਧਾਂ ਨੂੰ ਠੱਲ੍ਹ!

ਲੰਧਰ ਜ਼ਿਲ੍ਹੇ ‘ਚ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਸਵਰਨਦੀਪ ਸਿੰਘ ਨੇ ਜਲੰਧਰ ਜ਼ਿਲ੍ਹਾ ਦਿਹਾਤੀ ਦੇ ਗਜਟਿਡ ਪੁਲਿਸ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਐਸਐਸਪੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਐਨਡੀਪੀਸੀ ਐਕਟ ਦੇ ਭਗੌੜਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖੀ ਜਾਏ। ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਤੇ ਆਰਐਸਐਸ ਦੀਆਂ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਵੇ। ਐਨਡੀਪੀਐਸ ਐਕਟ ਦੇ ਲਟਕੇ ਹੋਏ ਮੁਕੱਦਮਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤੇ ਮਾਲ ਮੁਕੱਦਮਾ ਨਸ਼ਟ ਕਰਵਾਇਆ ਜਾਵੇ

ਇਸ ਮੌਕੇ ਐਸਪੀ ਸਥਾਨਕ/ਜਾਂਚ ਮਨਜੀਤ ਕੌਰ, ਡੀਐਸਪੀ ਸਥਾਨਕ ਹਰਜੀਤ ਸਿੰਘ, ਡੀਐਸਪੀ ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਡੀਐਸਪੀ ਆਦਮਪੁਰ ਸਬਰਜੀਤ ਰਾਏ, ਡੀਐਸਪੀ ਫਿਲੌਰ ਜਗਦੀਸ਼ ਰਾਜ, ਡੀਐਸਪੀ ਨਕੋਦਰ ਹਰਜਿੰਦਰ ਸਿੰਘ, ਡੀਐਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ, ਡੀਐਸਪੀ ਜਾਂਚ ਜਸਵਿੰਦਰ ਸਿੰਘ ਚਾਹਲ ਤੇ ਡੀਐਸਪੀ (ਈਓ ਡਬਲਿਯੂ) ਰੋਸ਼ਨ ਲਾਲ ਮੌਜੂਦ ਸਨ।