05/18/2024 11:19 AM

ਪ੍ਰਦੂਸ਼ਣ ਨੂੰ ਪਏਗੀ ਨੱਥ !!

: ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮਸਲੇ ਦਾ ਪੱਕਾ ਹੱਲ ਲੱਭਣ ਲਈ ਲੱਗੀ ਹੋਈ ਹੈ। ਇਸ ਲਈ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਇਹ ਵੀ ਹੱਲ ਲੱਭਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਬੜੇ ਲਈ ਢੁਕਵੇਂ ਸਾਧਨ ਮੁਹੱਈਆ ਕਰਵਾਏ ਜਾਣ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਬਾਰੇ ਕੋਸ਼ਿਸ਼ਾਂ ਕਰ ਰਿਹਾ ਹੈ।

ਉਧਰ, ਪਰਾਲੀ ਸਾੜਨ ਦੇ ਵਧ ਰਹੇ ਮਾਮਲਿਆਂ ਦੇ ਚੱਲਦਿਆ ਪੰਜਾਬ ਵਿੱਚ ਚਾਰ ਥਾਵਾਂ ’ਤੇ ਨਵੇਂ ਹਵਾ ਦੀ ਗੁਣਵੱਤਾ ਮਾਪਣ ਵਾਲੇ ਯੰਤਰ ਸਟੇਸ਼ਨ ਲਗਏ ਜਾ ਰਹੇ ਹਨ। ਇਸ ਬਾਰੇ ਬਕਾਇਦਾ ਟੈਂਡਰ ਵੀ ਮੰਗ ਲਏ ਹਨ। ਇਹ ਨਵੇਂ ਸਟੇਸ਼ਨ ਡੇਰਾ ਬੱਸੀ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਨਯਾ ਨੰਗਲ ਵਿੱਚ ਲਗਾਏ ਜਾਣੇ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ ਘੱਟ ਅੱਗਾਂ ਲੱਗੀਆਂ ਹਨ ਪਰ ਮਾਲਵੇ ਵਿੱਚ ਪਰਾਲੀ ਨੂੰ ਅੱਗਾਂ ਲਗਾਉਣ ਦੀਆਂ ਘਟਨਾਵਾਂ ਵਧੀਆਂ ਹਨ। ਹਰਿਆਣਾ ਦੇ ਮੁਕਾਬਲੇ ਪੰਜਾਬ ਵਿੱਚ ਝੋਨੇ ਹੇਠਾਂ ਰਕਬਾ ਤਿੰਨ ਗੁਣਾ ਜ਼ਿਆਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤਾਂ ਸੈਟੇਲਾਈਟ ਵੱਲੋਂ ਭੇਜੀਆਂ ਜਾ ਰਹੀਆਂ ਤਸਵੀਰਾਂ ਨੂੰ ਝੂਠਲਾਉਣ ਲਈ ਦਲੀਲਾਂ ਦੇ ਰਿਹਾ ਹੈ।

ਬੋਰਡ ਦੇ ਮੈਂਬਰ ਸਕੱਤਰ ਕੁਰਨੇਸ਼ ਗਰਗ ਨੇ ਦੱਸਿਆ ਕਿ ਬੋਰਡ ਪਿਛਲੇ 10 ਸਾਲਾਂ ਤੋਂ ਪਾਰਲੀ ਦਾ ਹੱਲ ਲੱਭਣ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 31 ਲੱਖ ਹੈਕਟੇਅਰ ਰਕਬੇ ਹੇਠ ਝੋਨਾ ਬੀਜਿਆ ਗਿਆ ਸੀ। ਇਸ ਤੋਂ ਪੈਦਾ ਹੋਣ ਵਾਲੀ 200 ਕਰੋੜ ਟਨ ਪਰਾਲੀ ਦਾ ਮਸਲਾ ਹੈ। ਪਿਛਲੇ ਸਾਲ 10 ਲੱਖ ਏਕੜ ਵਿੱਚ ਅੱਗ ਘੱਟ ਲੱਗੀ ਸੀ।