ਆਊਟਸੋਰਸਿੰਗ ‘ਤੇ ਭਰਤੀ ਤੇ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਬੱਸਾਂ ਦੇ ਸਖ਼ਤ ਵਿਰੋਧ ਦਾ ਐਲਾਨ

ਅੱਜ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਵਿੱਚ ਜ਼ੋਨਲ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ,ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਟਰਾਂਸਪੋਰਟ ਦਾ ਨਿੱਜੀਕਰਨ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਟਰਾਂਸਪੋਰਟ ਮੰਤਰੀ ਪੰਜਾਬ ਸਮੇਤ ਉੱਚ ਅਧਿਕਾਰੀਆਂ ਉੱਤੇ ਵਿਭਾਗ ਨੂੰ ਸੇਲ ‘ਤੇ ਲਗਾਉਣ ਅਤੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਗਏ।

ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਸੂਬਾ ਆਗੂ ਜੋਧ ਸਿੰਘ ਸੂਬਾ ਆਗੂ ਪ੍ਰਦੀਪ ਕੁਮਾਰ ਨੇ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਪੰਜਾਬ ਵਿੱਚ ਹਰ ਪੱਖੋਂ ਫੈਲ ਹੋ ਚੁੱਕੀ ਹੈ ਅਤੇ ਕਾਨੂੰਨ ਅਵਾਸਥਾ ਹੋਵੇ ਭਾਵੇਂ ਸਰਕਾਰੀ ਵਿਭਾਗਾਂ ਨੂੰ ਚਲਾਉਣ ਦੀ ਗੱਲ ਹੋਵੇ ਹਰ ਪਾਸਿਉਂ ਕੇਵਲ ਤੇ ਕੇਵਲ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਟਰਾਂਸਪੋਰਟ ਵਿਭਾਗ ਵਿੱਚ ਮਾਫੀਆ ਖਤਮ ਕਰਨ ਦੀ ਥਾਂ ‘ਤੇ ਅੱਜ ਨਜਾਇਜ਼ ਬੱਸਾਂ ਅਤੇ ਕੁਰਪਸ਼ਨ ਸਿਖਰਾਂ ‘ਤੇ ਚੱਲ ਰਹੀ ਹੈ।
ਦੂਜੇ ਪਾਸੇ ਟਰਾਂਸਪੋਰਟ ਮੰਤਰੀ ਪੰਜਾਬ ਵਿਭਾਗ ਨੂੰ ਮੁਨਾਫੇ ਵਿੱਚ ਦੱਸ ਰਹੇ ਹਨ ਪ੍ਰੰਤੂ ਪੀਆਰਟੀਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਨੂੰ ਪਹਿਲ ਦੇਣ ਦਾ ਫੈਸਲਾ ਇਹ ਕਹਿ ਕੇ ਕਿ ਸਰਕਾਰ ਪੱਲੇ ਪੈਸੇ ਨਹੀਂ ਹਨ। ਇੱਕ ਬੱਸ ਪਿੱਛੇ 80-90 ਲੱਖ ਰੁਪਏ ਦੀ ਲੁੱਟ ਕਰਾਉਣ ਲਈ ਤਿਆਰ ਹਨ। ਮੁੱਖ ਮੰਤਰੀ ਪੰਜਾਬ ਦੇ ਬਿਆਨ ਕਿ ਅੱਜ ਤੋਂ ਬਾਅਦ ਕੋਈ ਠੇਕੇ ‘ਤੇ ਭਰਤੀ ਨਹੀਂ ਹੋਵੇਗੀ। ਇਸ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਆਊਟਸੋਰਸਿੰਗ ‘ਤੇ ਭਰਤੀ ਉਹ ਵੀ ਬਿਨਾਂ ਕਿਸੇ ਡਰਾਈਵਿੰਗ ਟੈਸਟ ਦੇ ਸਿੱਧੀ ਠੇਕੇਦਾਰ ਨਾਲ ਮਿਲਕੇ ਕੁਰੱਪਸ਼ਨ ਰਾਹੀਂ ਕੀਤੀ ਜਾ ਰਹੀ ਹੈ।
ਜਿਸ ਵਿੱਚ ਸਿੱਧਾ ਸਿੱਧਾ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਕਿਸੇ ਟੈਸਟ ਦੇ ਸਵਾਰੀਆਂ ਨਾਲ ਭਰੀ ਬੱਸ ਕਿਸੇ ਅਣਟਰੇਡ ਵਿਅਕਤੀ ਨੂੰ ਦੇ ਕੇ ਸਰਕਾਰੀ ਬੱਸ ਅਤੇ ਲੋਕਾਂ ਨੂੰ ਮੋਤ ਦੇ ਮੂੰਹ ਵਿੱਚ ਪਾਈਆਂ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਸਰਕਾਰੀ ਵਿਭਾਗਾਂ ਵਿੱਚੋ ਵਿਚੋਲੇ ਭਾਵ ਠੇਕੇਦਾਰ ਬਾਹਰ ਕੱਢਣ ਦੀ ਗੱਲ ਕਰਦੇ ਹਨ ਪ੍ਰੰਤੂ ਪਨਬੱਸ , ਪੀਆਰਟੀਸੀ ਵਿੱਚ ਇਸ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਠੇਕੇਦਾਰ ਕਾਰਨ ਪਨਬੱਸ ਅਤੇ PRTC ਦਾ 20-25 ਕਰੋੜ ਰੁਪਏ ਸਲਾਨਾ GST ਅਤੇ ਕਮਿਸ਼ਨ ਦੇ ਰੂਪ ਵਿੱਚ ਲੁੱਟ ਹੋ ਰਹੀ ਹੈ। ਅਧਿਕਾਰੀਆਂ ਵਲੋਂ ਸਰਕਾਰੀ ਵਿਭਾਗ ਦੀ ਕਰਵਾਈ ਜਾ ਰਹੀ ਲੁੱਟ ਅਤੇ ਨਵੀ ਭਰਤੀ, ਕਿਲੋਮੀਟਰ ਸਕੀਮ ਬੱਸਾਂ ਦਾ ਯੂਨੀਅਨ ਵਲੋਂ ਸਖ਼ਤ ਨੋਟਿਸ ਲੈਂਦਿਆਂ ਬਿਨਾਂ ਟੈਸਟਾਂ ਦੇ ਭਰਤੀ ਕੀਤੇ ਡਰਾਈਵਰਾ ਨੂੰ ਜੁਆਇਨਿੰਗ ਕਰਨ ਤੋਂ ਰੋਕਣ ਅਤੇ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਸਰਕਾਰੀ ਪਰਮਿਟਾ ‘ਤੇ ਚੱਲਣ ਤੋਂ ਰੋਕਣ ਲਈ ਤਰੁੰਤ ਗੁਪਤ ਅਤੇ ਸਖ਼ਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸੂਬਾ ਆਗੂ ਰਾਮ ਕੁਮਾਰ ਗੁਰਬਿੰਦਰ ਸਿੰਘ ਗਿੱਲ ਪੱਟੀ ਜੋਗਿੰਦਰ ਪਾਲ ਲਵਲੀ ਸਤਨਾਮ ਸਿੰਘ ਤਰਨਤਾਰਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਵੱਲ ਬਿਲਕੁਲ ਧਿਆਨ ਨਹੀਂ ਹੈ ਅਤੇ ਲੋਕਾਂ ਦੀ ਸਹੂਲਤ ਮੁਤਾਬਿਕ 10 ਹਜ਼ਾਰ ਸਰਕਾਰੀ ਬੱਸਾਂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਕੱਢੇਂ ਮੁਲਾਜ਼ਮਾਂ ਨੂੰ ਬਹਾਲ ਕਰਨਾ,ਡਾਟਾ ਐਂਟਰੀ ਉਪਰੇਟਰਾਂ ,ਅਡਵਾਸ ਬੁੱਕਰ ,ਬਹਾਲ ਜਾਂ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਤੇ ਤਨਖਾਹ ਵਾਧਾ ਲਾਗੂ ਕਰਨਾ, ਵਰਕਸ਼ਾਪ ਦੀਆਂ ਮੰਗਾਂ ਦਾ ਹੱਲ ਕਰਨਾ ਤਾਂ ਇੱਕ ਪਾਸੇ ਪਿਛਲੀ ਕਾਂਗਰਸ ਸਰਕਾਰ ਸਮੇਂ ਹੋਏ ਸਮਝੌਤੇ ਅਨੁਸਾਰ 1 ਅਕਤੂਬਰ ਤੋਂ 5% ਤਨਖ਼ਾਹ ਵਾਧਾ ਲਾਗੂ ਕਰਨ ਤੋਂ ਵੀ ਆਪ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ।

ਇਸ ਸਮੇਂ ਭਰਤੀ ਕੀਤੇ ਗਏ 28 ਡਰਾਈਵਰਾਂ ਨੂੰ ਡਿਪੂਆਂ ਵਿੱਚ ਭੇਜਿਆ ਗਿਆ ਹੈ ਅਤੇ ਮਿਤੀ 10/11/2022 ਨੂੰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲਣ ਦੀ ਤਿਆਰੀ ਵਿੱਚ ਮੈਨਿੰਜਮੈਂਟ ਲੱਗੀ ਹੈ। ਜੇਕਰ ਅਜਿਹਾ ਕੁੱਝ ਵੀ ਵਧਵਾਂ ਐਕਸ਼ਨ ਸਰਕਾਰ ਲੈ ਕੇ ਆਉਂਦੀ ਹੈ ਤਾਂ ਯੂਨੀਅਨ ਤਰੁੰਤ ਡਿਪੂ ਬੰਦ ਕਰਨ ਦੇ ਨਾਲ ਨਾਲ ਪੂਰਾ ਪੰਜਾਬ ਬੰਦ ਕਰਨ ਮੇਨ ਹਾਈਵੇ ਰੋਡ ਜਾਮ ਕਰਕੇ ਤਿੱਖੇ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ। ਇਸ ਸੰਘਰਸ਼ ਦੌਰਾਨ ਹੋਣ ਵਾਲੇ ਜਾਨੀਮਾਲੀ ਨੁਕਸਾਨ ਦੇ ਜੁੰਮੇਵਾਰ ਮੈਨਿਜਮੈਟ,ਟਰਾਂਸਪੋਰਟ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਹੋਵੇਗੀ।
hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeydeneme bonusu veren sitelerGrandpashabetGrandpashabetcasibomdeneme pornosu veren sex siteleriGeri Getirme Büyüsüİzmit escortSakarya escortSapanca escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomcasibomjojobetcasibomjojobetcasibom15 Ocak, casibom giriş, yeni.casibom girişcasibomrestbet mobil girişbetturkey mariobetbahiscom mobil girişcasibomcasibomcasibom girişim7slotscratosbetvaycasinoalevcasinobetandyoucasibom girişcasibomelizabet girişdeneme pornosu veren sex sitelericasibom güncelganobetpadişahbet girişpadişahbet