05/12/2024 3:33 PM

ਮਿਤੀ 27-11-2022 ਜਿਲਾ ਜਲੰਧਰ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਬਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਤਿੰਨ ਮੋਟਰ ਸਾਈਕਲ ਬਿਨਾ ਨੰਬਰੀ ਅਤੇ ਮਾਰੂ ਹਥਿਆਰ ਸਮੇਤ ਕੀਤਾ ਕਾਬੂ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ/ਲੁੱਟਾ ਖੋਹਾ ਕਰਨ ਵਾਲੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ- ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 92 ਮੈਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਤਿੰਨ ਮੋਟਰ ਸਾਈਕਲ ਬਿਨਾ ਨੰਬਰੀ ਅਤੇ ਮਾਰੂ ਹਥਿਆਰ ਸਮੇਤ ਕੀਤਾ ਕਾਬੂ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ- ਡਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 26-11-2022 ਨੂੰ si ਜਸਵੀਰ ਸਿੰਘ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਨੇ ਸਮੇਤ ਪੁਲਿਸ ਪਾਰਟੀ ਮੇਨ ਗੇਟ ਪਿੰਡ ਮੁੰਧ ਜੀ.ਟੀ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ ਕਿ ਮੁਖਬਰ ਖਾਸ ਦੀ ਇਤਲਾਹ ਘਰ ਪਿੰਡ ਸਹਿਮ ਵੱਲ ਨੂੰ ਜਾਂਦੇ ਹੋਏ ਰਾਸਤੇ ਵਿਚ ਬਣੇ ਸ਼ਮਸ਼ਾਨ ਘਾਟ ਵਿਚੋ ਜੀ.ਟੀ ਰੋਡ ਜਲੰਧਰ-ਸ਼ਾਹਕੋਟ ਪਰ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਅਮਨਦੀਪ ਸਿੰਘ ਅਮਨਾ ਪੁੱਤਰ ਸੁਖਚੈਨ ਸਿੰਘ ਵਾਸੀ ਮੁਹੱਲਾ ਗਾੜਿਆ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਅਤੇ ਸੁਖਜੀਵਨ ਸਿੰਘ ਜੀਵਨ ਪੁੱਤਰ ਦੇਸ ਰਾਜ ਵਾਸੀ ਮੀਰਾਪੁਰ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਤਿੰਨ ਖੋਹ ਕੀਤੇ ਮੋਟਰ ਸਾਈਕਲ ਪਲਸਰ ਮਾਰਕਾ ਬਜਾਜ ਰੰਗ ਕਾਲਾ, ਸਟਨਰ ਮਾਰਕਾ ਹਾਂਡਾ ਰੰਗ ਲਾਲ, ਸਪਲੈਂਡਰ ਮਾਰਕਾ ਹੀਰੋ ਹਾਂਡਾ ਰੰਗ ਕਾਲਾ ਤਿੰਨੇ ਬਿਨਾਂ ਨੰਬਰੀ ਅਤੇ ਮਾਰੂ ਹਥਿਆਰ (ਖੰਡਾ,ਕਿਰਪਾਨ ਤੇ ਲੋਹੇ ਦਾ ਪਾਈਪ) ਬ੍ਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 185 ਮਿਤੀ 26-11-2022 ਅੱਧ 379-B,34,411 IPC ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:- 1. ਮੋਟਰ ਸਾਈਕਲ ਪਲਸਰ ਮਾਰਕਾ ਬਜਾਜ ਰੰਗ ਕਾਲਾ ਬਿਨਾਂ ਨੰਬਰੀ

2. ਮੋਟਰ ਸਾਈਕਲ ਸਟਨਰ ਮਾਰਕਾ ਹਾਂਡਾ ਰੰਗ ਲਾਲ ਬਿਨਾਂ ਨੰਬਰੀ 3. ਮੋਟਰ ਸਾਈਕਲ ਸਪਲੈਂਡਰ ਮਾਰਕਾ ਹੀਰੋ ਹਾਂਡਾ ਰੰਗ ਕਾਲਾ

ਤਿੰਨੋ ਬਿਨਾਂ ਨੰਬਰੀ

4. ਮਾਰੂ ਹਥਿਆਰ (ਖੰਡਾ,ਕਿਰਪਾਨ ਤੇ ਲੋਹੇ ਦਾ ਪਾਈਪ)