05/11/2024 7:49 PM

ਆਦਮਪੁਰ ਵਿਖੇ ਰਵਿਦਾਸੀਆਂ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਕਰਵਾਇਆ।ਮਹਾਨ ਸੰਤ ਸੰਮੇਲਨ ਮੌਕੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ, ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

ਆਦਮਪੁਰ (ਜਸਕੀਰਤ ਸਿੰਘ) ਰਵਿਦਾਸੀਆ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਦਾਣਾਮੰਡੀ ਆਦਮਪੁਰ ਦੋਆਬਾ ਵਿਖੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ. ਪੰਜਾਬ ਬਲਾਕ ਆਦਮਪੁਰ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜ਼ਿ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਇਸ ਸਮਾਗਮ ਮੌਕੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾਂ ਵਾਲੇ, ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਵਾਲੇ, ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰਾ, ਸੰਤ ਸੁਖਵਿੰਦਰ ਦਾਸ ਜੀ ਪਿੰਡ ਢੱਡੇ, ਸੰਤ ਗੁਰਬਚਨ ਦਾਸ ਜੀ ਹਰਿਆਣਾ ਭੁੰਗਾ, ਸੰਤ ਲੇਖ ਰਾਜ ਜੀ ਨੂਰਪੁਰ, ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ, ਬੀਬੀ ਜੀ ਲੁਧਿਆਣੇ ਵਾਲੇ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਗਾਇਕ ਵਿਜੈ ਹੰਸ, ਸਤਨਾਮ ਸਿੰਘ ਹੁਸੈਨਪੁਰ ਅਤੇ ਹੋਰ ਪੁੱਜੇ ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤੀ ਗਿਆ। ਇਸ ਮੌਕੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਜਿਥੇ ਨਾਮਬਾਣੀ ਨਾਲ ਜੁੱੜਨ ਲਈ ਪ੍ਰੇਰਿਆ ਉਥੇ ਸਰੱਬਤ ਸੰਗਤਾਂ ਨੂੰ ਆਪਣੇ ਬਚਿਆਂ ਨੂੰ ਉਚੇਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਅਪੀਲ ਕੀਤੀ। ਇਸ ਮਹਾਨ ਸੰਤ ਸੰਮੇਲਨ ਵਿੱਚ ਹਜ਼ਾਰਾਂ ਸੰਗਤਾਂ ਨੇ ਜਿਥੇ ਅਮਿ੍ਰਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਅੱਗੇ ਨਤਮਸਤਕ ਹੋਈਆਂ ਉਥੇ ਉਨ੍ਹਾਂ ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼ਾਂ ਦਾ ਆਸ਼ਰੀਵਾਦ ਵੀ ਪ੍ਰਾਪਤ ਕੀਤਾ। ਸਮਾਗਮ ਮੌਕੇ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਨਿਰੰਜਣ ਚੀਮਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਉਪ ਸੈਕਟਰੀ ਸੋਹਣਜੀਤ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਉਪ ਕੈਸ਼ੀਅਰ ਸਰਵਣ ਲਾਲ, ਗੋਰਵ ਗਾਜੀਪੁਰ, ਮੋਹਨ ਲਾਲ, ਸਾਬਕਾ ਕੈਪਟਨ ਗੁਰਮੀਤ ਸਿੰਘ, ਪਰਮਜੀਤ ਪੰਮਾ ਆਦਮਪੁਰ, ਡਾਕਟਰ ਗੁਲਸ਼ਨ ਚੁੰਬਰ, ਬੋਬੀ ਜੰਡੂ ਸਿੰਘਾ, ਗੋਤਮ ਭਾਟੀਆ, ਪੱਪਾ ਆਦਮਪੁਰ, ਸੰਤੋਖ ਲਾਲ, ਸੋਡੀ ਰਾਮ, ਸੁਖਵਿੰਦਰ ਕੰਦੋਲਾ, ਤਰਲੋਚਨ ਚੋਪੜਾ, ਵਿਜੇ ਕਡਿਆਣਾ, ਪਰਮਜੀਤ ਪੰਮਾਂ ਕਠਾਰ, ਸੰਜੀਵ ਕੁਮਾਰ ਬੋਬੀ, ਗਾਂਧੀ, ਗੁਰਮੀਤ ਭਾਟੀਆ, ਰਮਨਦੀਪ, ਚੇਤਨ ਅਤੇ ਹੋਰ ਸੇਵਾਦਾਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।