ਇੱਥੇ ਹੁਣ ਸਵਾਲ ਇਹ ਹੈ ਕਿ ਗੋਲਡੀ ਬਰਾੜ ਨੂੰ ਕਦੋਂ ਤੇ ਕਿਵੇਂ ਪੰਜਾਬ ਲਿਆਂਦਾ ਜਾਵੇਗਾ । ਜਿਸ ਦੇ ਲਈ ਪੰਜਾਬ ਪੁਲਿਸ ਪੂਰੀਆਂ ਤਿਆਰੀਆਂ ਕਰ ਚੁੱਕੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਗੋਲਡੀ ਬਰਾੜ ਨੂੰ ਅਮਰੀਕਾ ‘ਚ ਡਿਟੇਨ ਕਰ ਲਿਆ ਗਿਆ ਹੈ। ਇੱਥੇ ਹੁਣ ਸਵਾਲ ਇਹ ਹੈ ਕਿ ਗੋਲਡੀ ਬਰਾੜ ਨੂੰ ਕਦੋਂ ਤੇ ਕਿਵੇਂ ਪੰਜਾਬ ਲਿਆਂਦਾ ਜਾਵੇਗਾ। ਜਿਸ ਦੇ ਲਈ ਪੰਜਾਬ ਪੁਲਿਸ ਪੂਰੀਆਂ ਤਿਆਰੀਆਂ ਕਰ ਚੁੱਕੀ ਹੈ ਅਤੇ ਪੰਜਾਬ ਪੁਲਿਸ ਨੇ ਪੂਰੇ ਦਸਤਾਵੇਜ ਵੀ ਤਿਆਰ ਕਰ ਲਏ ਹਨ। ਪਰ ਦੱਸ ਦੇਈਏ ਕਿ ਗੋਲਡੀ ਬਰਾੜ ਨੂੰ ਪੰਜਾਬ ਲਿਆੳਣਾ ਸੌਖਾ ਨਹੀਂ ਹੈ ਕਿਉਂਕਿ ਗੋਲਡੀ ਬਰਾੜ ਜਿਸ ਦੇਸ਼ ‘ਚ ਰਹਿ ਰਿਹਾ ਸੀ। ਉਹ ਦੇਸ਼ ਪਹਿਲਾਂ ਕੈਨੇਡਾ ਸੀ ਜਿੱਥੇ ਦਾ ਉਹ ਨਾਗਰਿਕ ਸੀ ਅਤੇ
ਉੱਥੇ ਉਸਨੇ ਆਪਣੇ ਰਹਿਣ ਲਈ ਸੇਫ ਹਾਊਸ ਵੀ ਬਣਾਇਆ ਹੋਇਆ ਸੀ।ਜਿਸ ਕਾਰਨ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਚ ਦਿੱਕਤ ਆ ਸਕਦੀ ਹੈ ਪਰ ਫਿਰ ਵੀ ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਵੱਡੇ ਅਫ਼ਸਰਾਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ‘ਚ ਕੋਈ ਊਣਤਾਈਆਂ ਨਾ ਰਹਿਣ। ਪੰਜਾਬ ਪੁਲਿਸ ਦਸਤਾਵੇਜ ਤਿਆਰ ਕਰਨ ਤੋਂ ਲੈ ਕੇ ਹਰ ਉਹ ਕੰਮ ਕਰ ਰਹੀ ਹੈ, ਜਿਸ ਨਾਲ ਗੋਲਡੀ ਬਰਾੜ ਨੂੰ ਅਮਰੀਕਾ ‘ਚ ਮੁਲਜ਼ਮ ਕਰਾਰ ਕਰਾਇਆ ਜਾ ਸਕੇ।
