05/17/2024 2:32 PM

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆਂ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾਂ ਪਾਸੋ 14 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਈਕਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਟੀਮ ਵੱਲੋ 02 ਨਸ਼ਾ ਤਸਕਰਾਂ ਪਾਸੋ 14 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਈਕਲ ਮਾਰਕਾ ਪਲਟੀਨਾ ਨੰਬਰੀ PB-08-EN-1173 ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 02-12-2022 ਨੂੰ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਉਮੇਸ਼ ਕੁਮਾਰ ਚੌਂਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਚੈਕਿੰਗ ਬਾ-ਨਾਕਾ ਸ਼ੱਕੀ ਪੁਰਸ਼ਾ ਦੇ ਸੰਬੰਧ ਵਿੱਚ ਬਾਬਾ ਬਿਲ ਸ਼ਾਹ ਦੁਧਾਧਾਰੀ ਜਗ੍ਹਾ ਪਾਸਲਾ ਰੋਡ ਪਿੰਡ ਰੁੜਕਾ ਕਲਾਂ ਦੇ ਸਾਹਮਣੇ ਸੜਕ ਪਰ ਮੌਜੂਦ ਸੀ ਕਿ ਦੋਰਾਨੇ ਚੈਕਿੰਗ ਪਾਸਲਾ ਪਿੰਡ ਦੀ ਤਰਫੋਂ ਦੋ ਵਿਅਕਤੀ ਸਮੇਤ ਮੋਟਰ ਸਾਈਕਲ ਨੰਬਰ PB-08-EV-1173 ਪਰ ਸਵਾਰ ਹੋ ਕੇ ਆਉਂਦੇ ਵਿਖਾਈ ਦਿੱਤੇ।ਜਿਨ੍ਹਾਂ ਨੂੰ ਏ.ਐਸ.ਆਈ ਉਮੇਸ਼ ਕੁਮਾਰ ਨੇ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੇ ਆਪਣੇ ਹੱਥਾਂ ਵਿੱਚ ਫੜਿਆ ਮੋਮੀ ਲਿਫਾਵਾ ਪਲਾਸਟਿਕ ਨੂੰ ਉੱਥੇ ਹੀ ਜਮੀਨ ਤੇ ਸੁੱਟ ਕੇ ਮੋਟਰ ਸਾਈਕਲ ਸਮੇਤ ਪਿੱਛੇ ਨੂੰ ਭੱਜਣ ਲਗੇ ਤਾਂ ਏ.ਐਸ.ਆਈ ਉਮੇਸ਼ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਭੁਪਿੰਦਰ ਕੁਮਾਰ ਪੁੱਤਰ ਨਰਿੰਦਰ ਪਾਲ ਵਾਸੀ ਪੱਤੀ ਨੀਏਵਾਲ ਪੰਡੋਰੀ ਰੋਡ ਬੁੰਡਾਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਅਤੇ ਮੋਟਰ ਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਅਜੀਤ ਸਿੰਘ ਪੁੱਤਰ ਗੁਰਚੇਤਨ ਸਿੰਘ ਵਾਸੀ ਪੱਤੀ ਨੀਏਵਾਲ ਪੰਡੋਰੀ ਰੋਡ ਬੁੰਡਾਲਾ ਥਾਣਾ ਨੂਰਮਹਿਲ ਜਿਲ੍ਹਾਂ ਜਲੰਧਰ ਦੱਸਿਆ ਅਤੇ ਉਨ੍ਹਾਂ ਵੱਲੋਂ ਜਮੀਨ ਤੇ ਸੁੱਟੇ ਹੋਏ ਵੱਖ ਵੱਖ ਮੋਮੀ ਲਿਫਾਫੇ ਪਲਾਸਟਿਕਾਂ ਨੂੰ ਚੈਕ ਕਰਨ ਤੇ ਉਨ੍ਹਾਂ ਵਿੱਚੋਂ ਹੈਰੋਇਨ ਬ੍ਰਾਮਦ ਹੋਈ।ਜੋ ਦੋਨੋ ਬ੍ਰਾਮਦਾ ਹੈਰੋਇਨ ਦਾ ਵਜਨ ਕਰਨ ਤੇ 07-07 ਗ੍ਰਾਮ ਹੈਰੋਇਨ (ਕੁੱਲ ਰਿਕਵਰੀ 14 ਗ੍ਰਾਮ ਹੈਰੋਇਨ) ਹੋਈ।ਜਿਸ ਤੇ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 161 ਮਿਤੀ 02-12-2022 ਜੁਰਮ 21(B)-61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿਸ ਪਾਸੋਂ ਲੈ ਕੇ ਆਏ ਸਨ ਅਤੇ ਅੱਗੋਂ ਕਿਸ ਨੂੰ ਵੇਚਣੀ

ਬ੍ਰਾਮਦਗੀ :-

07-07 ਗ੍ਰਾਮ ਹੈਰੋਇਨ (ਕੁੱਲ ਰਿਕਵਰੀ 14 ਗ੍ਰਾਮ ਹੈਰੋਇਨ)

ਮੋਟਰ ਸਾਈਕਲ ਮਾਰਕਾ ਪਲਟੀਨਾ ਨੰਬਰੀ PB-08-EV-1173