ਜਲੰਧਰ (ਏਕਮ ਨਿਊਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਲੱਗੇ ਮੋਰਚੇ, ਨੌਵੇਂ ਦਿਨ ਵਿਚ ਦਾਖਲ ਹੋ ਗਏ ।ਅਤੇ ਜਲੰਧਰ ਜਿਲੇ ਵਿਖੇ ਜਰਨੈਲ ਸਿੰਘ ਰਾਮੇ, ਨਿਰਮਲ ਸਿੰਘ ਢੰਡੋਵਾਲ, ਸਤਨਾਮ ਸਿੰਘ ਰਾਈਵਾਲ, ਜਗਦੀਸ਼ ਪਾਲ ਸਿੰਘ ਬਾਹਮਣੀਆਂ ਅਤੇ ਰਣਜੀਤ ਸਿੰਘ ਬਲ ਨਾਓ ਦੀ ਪ੍ਰਧਾਨਗੀ ਵਿੱਚ ਮੋਰਚਾ ਚੜਦੀ ਕਲਾ ਵਿੱਚ ਜਾਰੀ ਰਿਹਾ ।ਇਸ ਮੋਕੇ ਤੇ ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਤੇ ਪ੍ਰੇਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ ਨੇ ਪ੍ਰੇਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਨੌਵੇਂ ਦਿਨ ਦੇ ਮੋਰਚੇ ਵਿਚ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਚੋਣਾਂ ਤੇ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਤੋਂ ਅੱਖਾਂ ਮੀਟ ਲਈਆਂ ਹਨ। ਇਸ ਕਰਕੇ ਨਵੇਂ ਐਲਾਨ ਕੀਤੇ ਗਏ, ਜਿਵੇਂ 5 ਦਸੰਬਰ ਨੂੰ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੂੰ ਉਹਨਾਂ ਦੀ ਰਿਹਾਇਸ਼ ਤੇ ਮੰਗ ਪੱਤਰ ਦਿੱਤੇ ਜਾਣਗੇ,7 ਦਸੰਬਰ ਨੂੰ ਡੀ ਸੀ ਦਫ਼ਤਰਾਂ ਦੇ ਮੁੱਖ ਦੁਆਰ ਤੇ 12 ਤੋਂ 4 ਵਜੇ ਤੱਕ ਧਰਨੇ ਦਿੱਤੇ ਜਾਣਗੇ। 12 ਦਸੰਬਰ ਨੂੰ ਐਮ ਐਲ ਏ ਤੇ ਮੰਤਰੀਆਂ ਦੇ ਘਰਾਂ 12 ਤੋਂ 4 ਵਜੇ ਧਰਨੇ ਲੱਗਣਗੇ।
ਉਹਨਾਂ ਅੱਗੇ ਕਿਹਾ ਕਿ ਜੇਕਰ ਸਰਕਾਰਾਂ ਦੀ ਜਾਗ ਨਾ ਖੁੱਲ੍ਹੀ ਤਾਂ ਇਕ ਮਹੀਨੇ ਵਾਸਤੇ ਟੋਲ ਫ੍ਰੀ ਕਰਨ ਲਈ ਮੋਰਚੇ ਲਗਾਏ ਜਾਣਗੇ ਜ਼ੋ 15 ਦਸੰਬਰ ਤੋਂ 15 ਜਨਵਰੀ ਤੱਕ ਹੋਣਗੇ, ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੋਦੀ ਜੀ ਨੇ ਅੰਦੋਲਨ ਸਮਾਪਤ ਕਰਨ ਦੀ ਅਪੀਲ ਦੌਰਾਨ ਕਿਹਾ ਸੀ ਕਿ ਲਖੀਮਪੁਰ ਖੀਰੀ ਕਾਂਡ ਦਾ ਨਿਆਂ ਪੱਤਰਕਾਰ ਤੇ ਸ਼ਹੀਦ ਕਿਸਾਨਾਂ ਨੂੰ ਮਿਲੇਗਾ, ਅੰਦੋਲਨ ਵਿਚ ਸ਼ਹੀਦ ਹੋਏ ਦੇਸ਼ ਭਰ ਦੇ ਯੋਧਿਆਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦਿਆਂਗੇ , MSP ਦਾ ਕਨੂੰਨ ਬਣਾਵਾਂਗੇ, ਬਿਜਲੀ ਐਕਟ 2020 ਨਹੀਂ ਬਣੇਗਾ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਸਮੁੱਚੇ ਪਰਚੇ ਰੱਦ ਹੋਣਗੇ, ਪੰਜਾਬ ਸਰਕਾਰ ਦੁਆਰਾ ਵਾਅਦਾ ਕੀਤਾ ਗਿਆ ਸੀ ਕਿ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣਗੇ, ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ,ਇਸ ਤੋਂ ਇਲਾਵਾ ਪਾਣੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਸ਼ੁਧ ਕਰਨਾ ਤੇ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ, ਕਿਸਾਨਾਂ ਮਜ਼ਦੂਰਾਂ ਦਾ ਕਿੱਤਾ ਲਾਹੇਵੰਦ ਬਣਾਉਣਾ, ਬੀਬੀਆਂ ਨੂੰ 1000 ਭੱਤਾ ਦੇਣਾ, ਬੇਰੋਜ਼ਗਾਰੀ ਦੂਰ ਕਰਦਿਆਂ ਸਟੇਟ ਦੇ ਨੌਜਵਾਨਾਂ ਨੂੰ ਰੁਜਗਾਰ ਪੱਖੋਂ ਆਤਮ ਨਿਰਭਰ ਕਰਨਾ,ਰੇਤ ਮਾਫੀਆ, ਭੂ ਮਾਫੀਆ, ਸਿਹਤ ਮਾਫੀਆ,ਵਿਦਿਆ ਮਾਫੀਆ ਨੂੰ ਕੰਟਰੋਲ ਕਰਨਾ ਆਦਿ ਮਸਲਿਆਂ ਤੇ ਸਰਕਾਰਾਂ ਪੂਰੀ ਤਰ੍ਹਾਂ ਫੇਲ੍ਹ ਹਨ । ਬੁੱਧੀ ਜੀਵੀ ਵਰਗ ਤੇ ਬੰਦੀ ਸਿੰਘਾ ਦੀ ਰਿਹਾਈ ਵੱਲ ਕੋਈ ਧਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਦੰਨ ਦਨਾਂਉਦੇ ਫਿਰਦੇ ਹਨ। ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਉਲਟਾ ਪਾਣੀ, ਬਿਜਲੀ,ਰੇਤ , ਜੁਮਲਾ ਮੁਸਤਰਕਾ ਜ਼ਮੀਨਾਂ ਤੇ ਪੱਕੇ ਕਬਜ਼ੇ ਕਰਵਾਉਣ ਦੀ ਤਿਆਰੀ ਕਰ ਲਈ ਹੈ, ਉਕਤ ਮਸਲਿਆਂ ਤੇ ਦੇਸ਼ ਭਰ ਦੇ ਜਾਗਦੀ ਜ਼ਮੀਰ ਵਾਲਿਆਂ ਨੂੰ ਲਕੀਰ ਖਿੱਚ ਲੜਨ ਦੀ ਅਪੀਲ ਹੈ।ਇਸ ਮੋਕੇ ਤੇ ਬਲਜਿੰਦਰ ਸਿੰਘ ਰਾਜੇਵਾਲ ,ਗੁਰਪਾਲ ਸਿੰਘ ਈਦਾਂ ,ਸਤਨਾਮ ਸਿੰਘ ਰਾਈਵਾਲ,ਕਿਸ਼ਨਦੇਵ ਮਿਆਣੀ,ਨਿਰਮਲ ਸਿੰਘ ਢੰਡੋਵਾਲ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਰਣਜੀਤ ਸਿੰਘ ਬੱਲ ਨੋ ,ਜਗਤਾਰ ਸਿੰਘ ਚੱਕ ਬਾਹਮਣੀਆਂ ,ਬਲਦੇਵ ਸਿੰਘ ਕੁਹਾੜ,ਵੀਰੂ ਜਗਤਪੁਰਾ ਕੁਲਦੀਪ ਰਾਏ ਤਲਵੰਡੀ ਸੰਘੇੜਾ,ਜਗਤਾਰ ਸਿੰਘ ਚੱਕ ਵਡਾਲਾ,ਵੱਸਣ ਸਿੰਘ ਕੋਠਾ,ਸੁਖਦੇਵ ਸਿੰਘ ਮੱਲੀ,ਸੋਨੂੰ ਖਾਨਪੁਰ ,ਜੋਗਿੰਦਰ ਸਿੰਘ ਮਡਾਲਾ ਛੰਨਾਂ, ਮੇਜਰ ਸਿੰਘ ਜਾਫਰਵਾਲ,ਤੀਰਥ ਕੋਟਲਾ ਅਤੇ ਹੋਰ ਵੀ ਅਣਗਿਣਤ ਕਿਸਾਨ ਆਗੂ ਹਾਜ਼ਰ ਸਨ