05/19/2024 6:38 PM

ਸੜਕ ਕਿਨਾਰੇ ਖੜੀ ਕਾਰ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਇਕ ਔਰਤ ਦੀ ਮੌਤ

ਫਰੀਦਕੋਟ(ਨਿਖਿਲ ਸ਼ਰਮਾ) : ਸਥਾਨਕ ਕੋਟਕਪੂਰਾ ਰੋਡ ‘ਤੇ ਹਰਿੰਦਰਾ ਨਗਰ ਦੇ ਕੋਲ ਸੜਕ ਦੇ ਕਿਨਾਰੇ ਖੜੀ ਇਕ ਕਾਰ ਦੇ ਪਿੱਛੇ ਤੋਂ ਆ ਰਹੀ ਇਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਤੇ ਉਸਦੇ ਪਤੀ ਅਤੇ ਬੱਚੇ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਕੋਟਕਪੂਰਾ ਨਿਵਾਸੀ ਸ਼ਕਤੀ ਆਹੂਜਾ ਆਪਣੇ ਪਰਿਵਾਰ ਸਮੇਤ ਵੇਗਨਾਰ ਕਾਰ ਵਿੱਚ ਫਰੀਦਕੋਟ ਆਏ ਸੀ ਤੇ ਵਾਪਿਸ ਜਾਣ ਸਮੇਂ ਕਾਰ ਨੂੰ ਹਰਿੰਦਰਾ ਨਗਰ ਦੇ ਨੇੜੇ ਸੜਕ ਦੇ ਕਿਨਾਰੇ ਖੜੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਇਕ ਕਾਰ ਨੇ ਪਿਛੋਂ ਭਿਆਨਕ ਟੱਕਰ ਮਾਰ ਦਿੱਤੀ ਤਾਂ ਕਾਰ ਦਾ ਸ਼ੀਸ਼ਾ ਟੁੱਟਣ ਕਰਕੇ ਵੇਗਨਾਰ ਕਾਰ ਦੇ ਪਿਛੇ ਵਾਲੀ ਸੀਟ ਤੇ ਬੈਠੀ ਸ਼ਕਤੀ ਆਹੂਜਾ ਦੀ ਪਤਨੀ ਰਾਖੀ ਆਹੂਜਾ ਦੀ ਗਰਦਨ ਤੇ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਈ ਜਿਸ ਨੂੰ ਤਾਰੰਤ ਹਸਪਤਾਲ ਲਿਜਾਇਆ ਗਿਆ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਰਾਖੀ ਆਹੂਜਾ ਦੀ ਮੌਤ ਹੋ ਗਈ ਤੇ ਕਾਰ ਚ ਬੈਠੇ ਸ਼ਕਤੀ ਆਹੂਜਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਸੱਟਾਂ ਲੱਗੀਆਂ ਜ਼ੋ ਕਿ ਜੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਪਿਛੋਂ ਟੱਕਰ ਮਾਰਨ ਵਾਲਾ ਕਾਰ ਚਾਲਕ ਵੀ ਹਸਪਤਾਲ ਜੇਰੇ ਇਲਾਜ ਹੈ।

Related Posts