ਪੰਜਾਬ ਦੇ ਲੁਧਿਆਣਾ ਵਿੱਚ ਇੱਕ ਲੜਕੀ ਦੇ ਕਤਲ ਦਾ ਇੱਕ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮੀ ਨੇ ਆਪਣੇ ਭਰਾ ਅਤੇ ਦੋਸਤਾਂ ਨਾਲ ਮਿਲ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਲੜਕੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਤਬੇਲੇ ਵਿਚ ਦੱਬ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਤਲ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਫਿਰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਤੋਂ ਇਸ ਕਤਲ ਦਾ ਖੁਲਾਸਾ ਹੋਇਆ।
ਕਿਉਂ ਕੀਤਾ ਪ੍ਰੇਮਿਕਾ ਦਾ ਕਤਲ?
13 ਦਿਨਾਂ ਬਾਅਦ ਪੁਲਿਸ ਨੇ ਮਾਮਲਾ ਕੀਤਾ ਦਰਜ
ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਅਬੋਹਰ ਬ੍ਰਾਂਚ ਨਹਿਰ ‘ਚ ਸੁੱਟ ਦਿੱਤਾ ਪਰ ਨਹਿਰ ਵਿੱਚ ਪਾਣੀ ਘੱਟ ਹੋਣ ਕਾਰਨ ਪਰਮ ਅਤੇ ਉਸਦੇ ਦੋਸਤਾਂ ਨੇ ਡਰ ਕੇ ਮ੍ਰਿਤਕ ਜਸਪਿੰਦਰ ਦੀ ਲਾਸ਼ ਨੂੰ ਤਬੇਲੇ ਵਿੱਚ ਰੱਖ ਕੇ ਦਫ਼ਨਾ ਦਿੱਤਾ। 24 ਨਵੰਬਰ ਨੂੰ ਜਦੋਂ ਲੜਕੀ ਦੇ ਰਿਸ਼ਤੇਦਾਰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਹਠੂਰ ਥਾਣੇ ਪਹੁੰਚੇ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਘਟਨਾ ਦੇ ਕਰੀਬ 13 ਦਿਨਾਂ ਬਾਅਦ ਧਾਰਾ 346 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ।
ਕਿਵੇਂ ਹੋਇਆ ਕਤਲ ਦਾ ਖੁਲਾਸਾ
3 ਦਸੰਬਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਤੋਂ ਮੁਲਜ਼ਮ ਪਰਮ ਦੇ ਪਿਤਾ ਹਰਪਿੰਦਰ ਸਿੰਘ ਨੇ ਜਸਪਿੰਦਰ ਕੌਰ ਦੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਫਿਰ ਤੋਂ ਪੁਲਿਸ ਕੋਲ ਪਹੁੰਚਿਆ ਅਤੇ ਸਾਰੀ ਜਾਣਕਾਰੀ ਦਿੱਤੀ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਜਸਪਿੰਦਰ ਕੌਰ ਅਤੇ ਪਰਮ ਦੇ ਮੋਬਾਈਲ ਫੋਨ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਹਰ ਕੜੀ ਜੁੜਦੀ ਰਹੀ ਅਤੇ ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।