ਹਿਮਾਚਲ ਪ੍ਰਦੇਸ਼ ਪੁਲਿਸ ਦੀ ਬੇਹੱਦ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ‘ਚ ਖੜ੍ਹੀ ਗੱਡੀ ਦਾ ਹਿਮਾਚਲ ‘ਚ ਚਲਾਨ ਹੋਇਆ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਜ਼ੀਰਕਪੁਰ ਵਿੱਚ ਖੜ੍ਹੀ ਇੱਕ ਕਾਰ ਦਾ ਚਲਾਨ ਕੀਤਾ। ਇਹ ਗੱਡੀ ਪੰਜਾਬ ਦੀ ਹੈ ਪਰ ਇਸਦਾ ਚਲਾਨ ਹਿਮਾਚਲ ਪ੍ਰਦੇਸ਼ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਾਲੀ ਥਾਂ ਦਾ ਕੱਟ ਦਿੱਤਾ ਹੈ। ਦੱਸ ਦੇਈਏ ਕਿ MS ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ ਸ਼ੈਵਰਲੇਟ ਬੀਟ ਗੱਡੀ ਦੀ ਗਲਤ ਸਾਈਡ ਪਾਰਕਿੰਗ ਦਿਖਾਉਣ ਲਈ 1000 ਰੁਪਏ ਦਾ ਈ-ਚਲਾਨ ਭੇਜਿਆ ਗਿਆ ਹੈ।
ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਕਦੇ ਵੀ ਆਪਣੀ ਕਾਰ ਨੂੰ ਸ਼ਿਮਲਾ ਦੇ ਸਬੰਧਤ ਸਥਾਨ ‘ਤੇ ਨਹੀਂ ਲੈ ਗਿਆ। ਇਹ ਚਲਾਨ ਸ਼ਿਮਲਾ ਵਾਲੀ ਥਾਂ ਦਾ ਹੈ ਪਰ ਉਥੇ ਗਿਆ ਹੀ ਨਹੀ ਤਾਂ ਇਹ ਕਿਵੇਂ ਹੋ ਸਕਦਾ ਹੈ? ਇਸ ਖਬਰ ਤੋਂ ਬਾਅਦ ਹਿਮਾਚਲ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹੈ। ਇਸ ਦੇ ਨਾਲ ਹੀ ਮਾਮਲੇ ‘ਚ ਸਭ ਤੋਂ ਹੈਰਾਨ ਗੱਲ ਇਹ ਹੈ ਕਿ ਈ-ਚਲਾਨ ‘ਚ ਫੋਟੋ ਸਵਿਫਟ ਡਿਜ਼ਾਇਰ ਗੱਡੀ ਦੀ ਹੈ। ਚਲਾਨ ਸਲਿੱਪ ਵਿੱਚ ਉਸ ਵਾਹਨ ਦਾ ਨੰਬਰ PB65Z7623 ਹੈ ਅਤੇ ਆਕਾਸ਼ ਦੀ ਸ਼ੈਵਰਲੇਟ ਕਾਰ ਦਾ ਨੰਬਰ ਪੀ.ਬੀ.65 2 7624 ਹੈ। ਇਹ ਸਭ ਕੁਝ ਬੇਹੱਦ ਹੈਰਾਨ ਕਰ ਦੇਣਾ ਵਾਲਾ ਹੈ।