05/17/2024 10:31 AM

ਸਮਾਨ ਦੀ ਡਿਲੀਵਰੀ ਕਰਨ ਆਏ ਨੌਜਵਾਨ ਦੀ ਸਮਾਨ ਨਾ ਪਸੰਦ ਆਉਣ ਤੇ ਕੀਤੀ ਗਈ ਕੁੱਟਮਾਰ

ਲੁਧਿਆਣਾ(ਕੁਲਪ੍ਰੀਤ ਸਿੰਘ): ਪੰਜਾਬ ਵਿਚ ਆਏ ਦਿਨ ਸੋਸ਼ਲ ਮੀਡਿਆ ‘ਤੇ ਮਾਰਕੁੱਟ ਕਤਲ ਨਾਲ ਜੁੜੀਆਂ ਵੀਡੀਓ ਅਤੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਰੀਅਰ ਡਿਲੀਵਰੀ ਕਰਨ ਆਏ ਇੱਕ ਨੌਜਵਾਨ ਦੀ ਮਾਰਕੁੱਟ ਕੀਤੀ ਗਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਪੰਚਸ਼ੀਲ ਕਲੋਨੀ ਦਾ ਹੈ।ਵੀਡੀਓ ਵਿਚ ਦੇਖ ਸਕਦਾ ਹੋ ਕਿ ਕੋਰੀਅਰ ਡਿਲੀਵਰੀ ਕਰਨ ਆਏ ਇੱਕ ਨੌਜਵਾਨ ਦੀ ਮਾਰਕੁੱਟ ਕੀਤੀ ਗਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਨੌਜਵਾਨ ਦੀ ਸਿਰਫ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਜੋ ਕੋਰੀਅਰ ਲੈ ਕੇ ਆਇਆ ਸੀ ਉਸ ਦੇ ਮਾਲਕ ਨੂੰ ਇਹ ਪਸੰਦ ਨਹੀਂ ਸੀ। ਇਸ ਕਾਰਨ ਉਕਤ ਵਿਅਕਤੀ ਨੇ ਕੋਰੀਅਰ ਬੁਆਏ ਨੂੰ ਪੈਸੇ ਨਹੀਂ ਦਿੱਤੇ।ਜ਼ਖਮੀ ਕੋਰੀਅਰ ਲੜਕੇ ਦਾ ਨਾਂ ਸ਼ਾਮ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕੋਰੀਅਰ ਲੜਕੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦਾ ਨਾਂ ਹਰਸ਼ਦੀਪ ਦੱਸਿਆ ਜਾ ਰਿਹਾ ਹੈ। ਇਲਾਕੇ ‘ਚ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨਾਚ ਦੇਖ ਕੇ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਜਦਕਿ ਜ਼ਖਮੀ ਕੋਰੀਅਰ ਲੜਕੇ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਆਪਣੇ ਸਾਥੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਕੋਰੀਅਰ ਬੁਆਏ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਕੇ ਉਸ ਨੂੰ ਲਹਿਰਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਇਸ ਤਰ੍ਹਾਂ ਦੀ ਗੁੰਡਾਗਰਦੀ ਇਹ ਸਾਬਤ ਕਰਦੀ ਹੈ ਕਿ ਲੋਕਾਂ ਦੇ ਮਨਾਂ ‘ਚੋਂ ਪੁਲਿਸ ਦਾ ਡਰ ਦੂਰ ਹੁੰਦਾ ਜਾ ਰਿਹਾ ਹੈ | ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਦੀ ਜਾਂਚ ਕੀਤੀ ਜਾ ਰਹੀ ਹੈ।