ਪੰਜਾਬ ‘ਚ 131 ਦਿਨ ਬੰਦ ਰਹਿਣਗੇ ਦਫਤਰ

ਪੰਜਾਬ ਸਰਕਾਰ ਨੇ ਦਫ਼ਤਰਾਂ ਵਿੱਚ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਕੈਲੰਡਰ ਅਨੁਸਾਰ ਸਾਲ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ 235 ਦਿਨ ਕੰਮ ਤੇ 131 ਦਿਨ ਛੁੱਟੀਆਂ ਹੋਣਗੀਆਂ। ਇਸ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ 104 ਛੁੱਟੀਆਂ ਹਨ। ਰਾਸ਼ਟਰੀ ਤੇ ਰਾਜ ਤਿਉਹਾਰਾਂ ਲਈ 25 ਛੁੱਟੀਆਂ ਹਨ। ਇਸ ਦੇ ਨਾਲ ਹੀ ਕਰਮਚਾਰੀ 2 ਹੋਰ ਰਾਖਵੇਂ ਦਿਨਾਂ ‘ਤੇ ਵੀ ਛੁੱਟੀ ਲੈ ਸਕਦੇ ਹਨ।

ਜਾਰੀ ਸੂਚੀ ਮੁਤਾਬਕ ਪੰਜਾਬ ਸਰਕਾਰ ਨੇ ਸਾਲ 2023 ਲਈ 25 ਗਜ਼ਟਿਡ ਤੇ 31 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ, 5 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ, 18 ਫਰਵਰੀ ਨੂੰ ਸ਼ਿਵਰਾਤਰੀ, 8 ਮਾਰਚ ਨੂੰ ਹੋਲੀ, 23 ਮਾਰਚ ਨੂੰ ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ, 30 ਮਾਰਚ ਨੂੰ ਰਾਮ ਨਵਮੀ, 4 ਅਪਰੈਲ ਨੂੰ ਮਹਾਵੀਰ ਜੈਯੰਤੀ, 7 ਅਪਰੈਲ ਨੂੰ ਗੁੱਡ ਫਰਾਈਡੇ, 8 ਅਪਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ, 14 ਅਪਰੈਲ ਨੂੰ ਵਿਸਾਖੀ/ਜਨਮ ਦਿਨ ਡਾ. ਬੀ.ਆਰ. ਅੰਬੇਡਕਰ, 22 ਅਪਰੈਲ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ/ਈਦ-ਉੱਲ-ਫਿਤਰ, 23 ਮਈ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 4 ਜੂਨ ਨੂੰ ਕਬੀਰ ਜੈਯੰਤੀ, 29 ਜੂਨ ਨੂੰ ਈਦ-ਉੱਲ-ਜੁਹਾ (ਬਕਰੀਦ), 15 ਅਗਸਤ ਨੂੰ ਆਜ਼ਾਦੀ ਦਿਹਾੜਾ, 7 ਸਤੰਬਰ ਨੂੰ ਜਨਮ ਅਸ਼ਟਮੀ, 2 ਅਕਤੂਬਰ ਨੂੰ ਗਾਂਧੀ ਜੈਯੰਤੀ, 15 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ, 24 ਅਤੂਬਰ ਨੂੰ ਦਸਹਿਰਾ, 28 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ ਜੀ, 12 ਨਵੰਬਰ ਨੂੰ ਦੀਵਾਲੀ, 13 ਨਵੰਬਰ ਨੂੰ ਵਿਸ਼ਵਕਰਮਾ ਦਿਵਸ, 27 ਨਵੰਬਰ ਨੂੰ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, 17 ਦਸੰਬਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 25 ਦਸੰਬਰ ਨੂੰ ਕ੍ਰਿਸਸਮ ਦੀ ਛੁੱਟੀ ਹੋਵੇਗੀ।

ਬੁਲਾਰੇ ਨੇ ਦੱਸਿਆ ਕਿ ਰਾਖਵੀਂ ਛੁੱਟੀਆਂ ’ਚ 1 ਜਨਵਰੀ ਨੂੰ ਨਵਾਂ ਸਾਲ , 13 ਜਨਵਰੀ ਨੂੰ ਲੋਹੜੀ, 20 ਜਨਵਰੀ ਨੂੰ ਭਗਵਾਨ ਆਦਿ ਨਾਥ ਦਾ ਨਿਰਵਾਣ ਦਿਵਸ, 26 ਜਨਵਰੀ ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ , 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ, ਹੋਲਾ-ਮਹੱਲਾ, 1 ਮਈ ਨੂੰ ਮਈ ਦਿਵਸ, 5 ਮਈ ਨੂੰ ਬੁੱਧ ਪੁਰਨਿਮਾ, 31 ਮਈ ਨੂੰ ਨਿਰਜਲਾ ਇਕਾਦਸ਼ੀ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, 29 ਜੁਲਾਈ ਨੂੰ ਮੁਹੱਰਮ, 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, 5 ਸਤੰਬਰ ਜਨਮ ਦਿਵਸ ਬਾਬਾ ਜੀਵਨ ਸਿੰਘ, 12 ਸਤੰਬਰ ਸਾਰਾਗੜ੍ਹੀ ਦਿਵਸ, 16 ਸਤੰਬਰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ, 24 ਸਤੰਬਰ ਨੂੰ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ, 28 ਸਤੰਬਰ ਨੂੰ ਅਨੰਤ ਚਤੁਰਦਸ਼ੀ, ਜਨਮ ਦਿਵਸ ਸ਼ਹੀਦ ਭਗਤ ਸਿੰਘ, ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ, 30 ਅਕਤੂਬਰ ਨੂੰ ਗੁਰਪੁਰਬ ਗੁਰੂ ਰਾਮ ਦਾਸ, 1 ਨਵੰਬਰ ਕਰਵਾ ਚੌਥ, 13 ਨਵੰਬਰ ਗੋਵਰਧਨ ਪੂਜਾ, 15 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ, 19 ਨਵੰਬਰ ਨੂੰ ਛੱਠ ਪੂਜਾ, 23 ਨਵੰਬਰ ਨੂੰ ਜਨਮ ਦਿਵਸ ਸੰਤ ਨਾਮ ਦੇਵ ਅਤੇ 26, 27 ਤੇ 28 ਦਸੰਬਰ ਨੂੰ ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerbetpark girişgalabet girişmersobahismobilbahissuperbetin, superbetin girişsuperbetin, superbetin girişbuy drugspubg mobile ucsuperbetphantomgrandpashabetsekabetGanobetTümbetGrandpashabetcasibomcasiboxmatbet tvsahabetdeneme bonusu veren sitelersetrabetsetrabet girişbetciobetciocasiboxcasibombetplaybetplaydizipaljojobet 1040deneme bonusu veren sitelerdeneme bonusu1xbetbetwoondeneme bonusu