ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਪੰਜਾਬ ਨਿਵੇਸ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਦਿੱਲੀ ਤੇ ਪੰਜਾਬ ’ਚ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਦੇਸ਼ ਭਰ ’ਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨਾਲ 19 ਦਸੰਬਰ ਨੂੰ ਚੇਨਈ ਤੇ 20 ਦਸੰਬਰ ਨੂੰ ਹੈਦਰਾਬਾਦ ਵਿੱਚ ਮੀਟਿੰਗ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਕਈ ਉਦਯੋਗਪਤੀ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ। ਇਸ ਕਰ ਕੇ ਲੋਗੋ ‘ਇਨਵੈਸਟ ਇਨ ਬੈਸਟ’ (Invest in Best) ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਪਰਵਾਸੀ ਭਾਰਤੀਆਂ ਲਈ ਪੰਜਾਬ ਘਰ ਵਰਗਾ ਹੈ। ਜਦੋਂ ਇੱਥੋਂ ਕੋਈ ਚੰਗੀ ਖ਼ਬਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ ਕਿ ਸਾਡੇ ਦੇਸ਼ ਵਿੱਚ ਕੁਝ ਚੰਗਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਸਰਵੋਤਮ ਸਰਕਾਰੀ ਸਕੂਲ (Good Government Schools) ਬਣਾਉਣਗੇ। ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਮੇਤ ਕੁੱਲ 32 ਯੂਨੀਵਰਸਿਟੀਆਂ ਹਨ ਤੇ ਉਨ੍ਹਾਂ ਸਾਰੇ ਵਾਈਸ ਚਾਂਸਲਰਾਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਹੁਨਰਮੰਦ ਨੌਜਵਾਨ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਇੱਕ ਸਟਾਰਟਅੱਪ ਸ਼ੁਰੂ ਕਰੇਗਾ ਅਤੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਦੇਵੇਗਾ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann) ਨੇ ਕਿਹਾ ਕਿ ਹੁਣ ਪੰਜਾਬ ਨੂੰ ਗੇਟਵੇਅ ਆਫ ਇੰਡੀਆ (Gateway Of India) ਲਈ ਤਿਆਰ ਕੀਤਾ ਜਾਵੇਗਾ। ਗੁਜਰਾਤ ਟੀਮ ਨੂੰ ਵਧਾਈ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਨੇ ਉਨ੍ਹਾਂ ਨੂੰ ਸਰਕਾਰ ਦਿੱਤੀ ਹੈ, ਪੰਜਾਬ ਨੇ ਲੋਕ ਸਭਾ ਦੇ ਮੈਂਬਰ ਦਿੱਤੇ। ਪਹਿਲੀ ਵਾਰ ਗੋਆ ਦੇ ਲੋਕਾਂ ਨੇ ਦੱਖਣ ਵਿੱਚ ਪਾਰਟੀ ਦਾ ਖਾਤਾ ਖੁੱਲ੍ਹਵਾਇਆ। ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ (Aam Admi Party) ਨੂੰ ਕੌਮੀ ਪਾਰਟੀ ਬਣਾ ਦਿੱਤਾ ਹੈ।