ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼ ਅਤੇ ਸ੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਅਤੇ ਐਸ.ਆਈ ਲਾਭ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਵੱਲੋਂ 02 ਚੋਰਾ ਨੂੰ ਚੋਰੀ ਕੀਤੇ 12 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਰਜਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਚੈਕਿੰਗ ਸੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਕਪੂਰਥਲਾ ਪੁਲੀ ਨਕੋਦਰ ਹਾਜਰ ਸੀ ਤਾਂ 2 ਮੋਨੇ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆ ਰਹੇ ਸੀ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜਨ ਲੱਗੇ ਤਾਂ ASI ਰਜਿੰਦਰ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆ ਨੇ ਸ਼ੱਕ ਦੇ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਨੰਬਰੀ PB- 08-CH-2421 ਤੇ ਸਵਾਰ ਵਿਅਕਤੀ ਨੇ ਆਪਣਾ ਨਾਮ ਬੂਟਾ ਉਰਫ ਕੁਕੜ ਪੁੱਤਰ ਜੋਗਿੰਦਰ ਪਾਲ ਵਾਸੀ ਮੁਹੱਲਾ ਟੰਡਣਾ ਨਕੋਦਰ ਥਾਣਾ ਸਿਟੀ ਨਕੋਦਰ ਅਤੇ ਮੋਟਰਸਾਈਕਲ ਨੰਬਰੀ PB-08-CV-9781 ਸਵਾਰ ਵਿਅਕਤੀ ਨੇ ਆਪਣਾ ਨਾਮ ਜਤਿੰਦਰ ਸਿੰਘ ਉਰਫ ਜਤਿਨ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਪੰਧੇਰਾ ਥਾਣਾ ਸਦਰ ਨਕੋਦਰ ਦੱਸਿਆ। ਜਿਹਨਾਂ ਨੂੰ ਮੋਟਰਸਾਈਕਲਾਂ ਦੇ ਕਾਗਜਾ ਬਾਰੇ ਪੁੱਛਿਆ ਜਿਹਨਾਂ ਨੇ ਮੋਟਰਸਾਈਕਲਾਂ ਦੇ ਕਾਜ ਨਾ ਹੋਣ ਸਬੰਧੀ ਦੱਸਿਆ। ਜਤਿੰਦਰ ਸਿੰਘ ਉਰਫ ਜਤਿਨ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਨੰਬਰੀ PB-08-CV-9781 ਬੂਟਾ ਉਰਫ ਕੁਕੜ ਨਾਲ ਹਮਸਲਾਹ ਹੋ ਕੇ ਬਸ ਅੱਡਾ ਲੋਹੀਆ ਤੋ ਅਤੇ ਬੂਟਾ ਉਰਫ ਕੁਕੜ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਨੰਬਰੀ PB- 08-CH-2421 ਜਤਿੰਦਰ ਉਰਫ ਜਤਿਨ ਨਾਲ ਹਮਸਲਾਹ ਹੋ ਕੇ ਬੱਸ ਅੱਡਾ ਨਕੋਦਰ ਤੋਂ ਚੋਰੀ ਕੀਤਾ ਸੀ। ਜਿਸ ਤੇ ਦੋਖੀਆਂ ਦੇ ਖਿਲਾਫ਼ ਮੁਕਦਮਾ ਨੂੰ 148 ਮਿਤੀ 18.12.2022 ਅੱਧ 379,411,34 ਕ;ਦ, ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕੀਤਾ ਗਿਆ।
ਬ੍ਰਾਮਦਗੀ :-
1. ਮੋਟਰਸਈਕਲ ਨੰਬਰੀ PB-08-CH-2421
2 ਮੋਟਰਸਾਈਕਲ ਨੰਬਰੀ PB-08-CV-9781