05/19/2024 6:25 PM

ਪੰਜਾਬ ਧਰਨੇਂ ’ਚ ਪੁਲਸ ਤੇ ਕਿਸਾਨਾਂ ਨੇ ਵਰ੍ਹਾਈਆਂ ਇਕ ਦੂਜੇ ‘ਤੇ ਡਾਂਗਾਂ,ਦੇਖੋ ਵੀਡੀਓ

ਜ਼ੀਰਾ : ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਧਰਨਾ ਚੁੱਕਣ ਲਈ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਉਤੇ ਕੀਤੇ ਗਏ ਲਾਠੀਚਾਰਜ ਕਾਰਨ ਭੜਕੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਅੱਜ ਮੁੜ ਆਹਮੋ-ਸਾਹਮਣੇ ਹੋ ਗਈਆਂ।ਪੁਲਿਸ ਨੇ ਨਾਕੇ ਤੋਂ ਦੂਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵਧਣ ਲਈ ਅੜੇ ਰਹੇ। ਪੁਲਸ ਨੇ ਕਿਸਾਨਾਂ ਉਤੇ ਲਾਠੀਚਾਰਜ ਕੀਤਾ। ਇਸ ਦੇ ਉਲਟ ਕਿਸਾਨਾਂ ਨੇ ਵੀ ਪੁਲਿਸ ਉਤੇ ਡਾਂਗਾਂ ਵਰ੍ਹਾਈਆਂ।ਇਸ ਕਾਰਨ ਇਥੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਜਦੋਂ ਲਾਠੀਚਾਰਜ ਕੀਤਾ ਤਾਂ ਉਲਟਾ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਉਤੇ ਡਾਂਗਾਂ ਵਰ੍ਹਾਈਆਂ। ਇਕ ਬਜ਼ੁਰਗ ਕਿਸਾਨ ਆਗੂ ਨੇ ਪੁਲਿਸ ਦੇ ਲਾਠੀਚਾਰਜ ਦਾ ਜਵਾਬ ਲਾਠੀ ਨਾਲ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਖਦੇੜ ਦਿੱਤਾ।

Related Posts