ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਤੇ ,ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੂਜਰ ਕੋਰ ਜੀ ਦੀ ਲਾਸ਼ਾਨੀ ਸਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਸਾਹਿਬ ਅਮਰ ਨਗਰ ਗੁਲਾਬ ਦੇਵੀ ਰੋਡ ਤੋਂ 25 ਦਸੰਬਰ ਸਵੇਰੇ 7 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਵੇਗਾ। ਜੋ ਗੁਰੂ ਘਰ ਤੋਂ ਆਰੰਭ ਹੋ ਕੇ ਆਤਮ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ,ਆਰੀਆ ਨਗਰ, ਗੁਪਤਾ ਕਾਲੋਨੀ,ਰੋਜ ਪਾਰਕ,ਅਮਰ ਨਗਰ,ਨਿਉ ਅਮਰ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਹ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਮੈਂਬਰ ਗੁਰਪਾਲ ਸਿੰਘ ਟਕਰ,ਹਰਚਰਨ ਸਿੰਘ ਟੱਕਰ, ਸੂਰਤਾ ਸਿੰਘ,ਰਣਜੀਤ ਸਿੰਘ,ਗੁਰਭੇਜ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਇਸ ਸਬੰਧ ਵਿੱਚ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ,ਨਗਰ ਕੀਰਤਨ ਵਿਚ ਵੱਖ ਵੱਖ ਸ਼ਬਦੀ ਜਥੇ,ਸਕੂਲੀ ਬੱਚੇ,ਗਤਕਾ ਪਾਰਟੀਆਂ ਖ਼ਾਲਸਾਈ ਜਲੌਅ ਦਾ ਪ੍ਰਗਟਾਵਾ ਕਰਨਗੀਆਂ। 27 ਤਾਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 29 ਦਸੰਬਰ ਨੂੰ ਪੈਣਗੇ,ਗੁਰਪੁਰਬ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜਾਏ ਜਾਣਗੇ,ਜਿਸ ਵਿੱਚ ਵੱਖ ਵੱਖ ਸ਼ਬਦੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜਸ ਰਾਹੀ ਨਿਹਾਲ ਕਰਨਗੇ।