ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ,ਥਾਣਿਆ ਨੂੰ ਮਿਲਣਗੇ ਐਲਕੋਮੀਟਰ

ਪੰਜਾਬ ਡੈਸਕ – ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੁਲਿਸ ਨੇ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਲਈ 2200 ਐਲਕੋਮੀਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਛੋਟੇ ਥਾਣਿਆਂ ਨੂੰ ਦੋ ਤੇ ਵੱਡੇ ਥਾਣਿਆਂ ਨੂੰ 5 ਐਲਕੋਮੀਟਰ ਮੁਹੱਈਆ ਕਰਵਾਏ ਜਾਣਗੇ।

ਨਵੇਂ ਸਾਲ ਵਿਚ ਪੁਲਿਸ ਨੂੰ ਇਨ੍ਹਾਂ ਦੀ ਡਲਿਵਰੀ ਮਿਲ ਜਾਵੇਗੀ। ਇਸ ਦਾ ਉਦੇਸ਼ ਸੜਕ ਹਾਦਸਿਆਂ ਤੇ ਲੜਾਈ ਝਗੜਿਆਂ ਨੂੰ ਰੋਕਣਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਲਕੋਮੀਟਰ ਥਾਣਿਆਂ ਨੂੰ ਲੋੜ ਦੇ ਹਿਸਾਬ ਨਾਲ ਮੁਹੱਈਆ ਕਰਵਾਏ ਜਾਣਗੇ। ਸੜਕਾਂ ‘ਤੇ ਕਿਸੇ ਨੂੰ ਵੀ ਟ੍ਰੈਫਿਕ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੁਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ।

hacklink al hack forum organik hit kayseri escort SnaptikgrandpashabetescortPin up yuklefixbetMegabahiszbahismersobahistipobetbuy drugsgamdombetciodinamobetsahabetkralbetkralbet giriştruvabet girişcasibomluxbetdeneme bonusuanal sex pornextrabet